ਈਡੀ ਵੱਲੋਂ ਸ਼ਰਾਬ ਦੀਆਂ ਫੈਕਟਰੀਆਂ ‘ਤੇ ਛਾਪੇਮਾਰੀ, ਦਸਤਾਵੇਜ਼ ਕੀਤੇ ਜ਼ਬਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਡਿਸਟਿਲਰੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਨੂੜ ਸਥਿਤ ਸ਼ਰਾਬ ਦੀ ਫੈਕਟਰੀ ਉਤੇ ਛਾਪੇਮਾਰੀ ਦੌਰਾਨ ਦਸਤਾਵੇਜ਼ ਜ਼ਬਤ ਕੀਤੇ ਹਨ।ਇਸ ਤੋਂ ਬਾਅਦ ਇਸ ਫੈਕਟਰੀ ਨਾਲ ਜੁੜੀਆਂ ਹੋਰ ਫੈਕਟਰੀਆਂ ਉਤੇ ਵੀ ਛਾਪੇਮਾਰੀ ਕੀਤੀ। ਅੰਮ੍ਰਿਤਸਰ ਵਿਖੇ ਛਾਪੇਮਾਰੀ ਦੌਰਾਨ ਪੁੱਛ-ਪੜਤਾਲ ਜਾਰੀ ਹੈ।

ਈਡੀ ਦੀ ਟੀਮ ਨੇ ਦੱਸਿਆ ਕਿ ਦਸਤਾਵੇਜ਼ ਦੀ ਚੈਕਿੰਗ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਕਿਸੇ ਗਲਤ ਅਨਸਰ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਇਸ ਛਾਪੇਮਾਰੀ ਬਾਰੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਅਹਿਮ ਖੁਲਾਸੇ ਕੀਤੇ ਜਾਣਗੇ।

More News

NRI Post
..
NRI Post
..
NRI Post
..