ਪਰਿਵਾਰਕ ਵਿਵਾਦ ਕਾਰਨ ਬਜ਼ੁਰਗ ਨੇ ਘਰ ‘ਚ ਲਗਾਈ ਅੱਗ, ਪੁੱਤਰ, ਨੂੰਹ ਅਤੇ 2 ਬੱਚਿਆਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਦੇ ਇਡੁਕੀ ਜ਼ਿਲ੍ਹੇ 'ਚ ਇਕ ਬਜ਼ੁਰਗ ਨੇ ਆਪਣੇ ਘਰ 'ਚ ਅੱਗ ਲਗਾ ਦਿੱਤੀ। ਜਿਸ ਨਾਲ ਉਸ ਦੇ ਪੁੱਤਰ, ਨੂੰਹ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥੋਡੁਪੁਝਾ ਪਿੰਡ 'ਚ ਪਰਿਵਾਰਕ ਵਿਵਾਦ ਕਾਰਨ ਹਾਮਿਦ ਨੇ ਆਪਣੇ ਘਰ 'ਚ ਅੱਗ ਲਗਾ ਦਿੱਤੀ, ਜਿਸ 'ਚ ਉਸ ਦਾ ਪੁੱਤਰ ਮੁਹੰਮਦ ਫੈਜ਼ਲ, ਉਸ ਦੀ ਪਤਨੀ ਸ਼ੀਬਾ ਅਤੇ ਉਨ੍ਹਾਂ ਦੇ ਬੱਚੇ ਮੇਹਰ ਅਤੇ ਅੰਜਨਾ ਸੌਂ ਰਹੇ ਸਨ।

ਹਾਮਿਦ 'ਤੇ ਰਾਤ ਕਰੀਬ ਇਕ ਘੰਟੇ ਘਰ 'ਚ ਪੈਟਰੋਲ ਛਿੜਕ ਕੇ ਅੱਗ ਲਗਾਉਣ ਦਾ ਦੋਸ਼ ਲੱਗਾ ਹੈ। ਸੂਤਰਾਂ ਨੇ ਦੱਸਿਆ ਕਿ ਉਹ ਅੱਗ ਲਗਾਉਣ ਤੋਂ ਬਾਅਦ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਉੱਥੋਂ ਫਰਾਰ ਹੋ ਗਿਆ। ਨਾਲ ਹੀ ਦੋਸ਼ੀ ਨੇ ਬਚਾਅ ਕੰਮਾਂ 'ਚ ਰੁਕਾਵਟ ਪਾਉਣ ਲਈ ਸਾਰਾ ਪਾਣੀ ਵਹਾ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।