
ਟੋਰਾਂਟੋ (ਐਨ.ਆਰ.ਆਈ. ਮੀਡਿਆ) : ਕੈਨੇਡਾ ਦੇ ਟੋਰਾਂਟੋ 'ਚ ਦੋ ਹਲਕਿਆਂ ਵਿੱਚ ਅਗਲੇ ਸੋਮਵਾਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨI ਅਗਸਤ ਵਿੱਚ ਵਿੱਤ ਮੰਤਰੀ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਵਾਲੇ ਬਿੱਲ ਮੌਰਨਿਊ ਕਾਰਨ ਖਾਲੀ ਹੋਏ ਟੋਰਾਂਟੋ ਸੈਂਟਰ ਹਲਕੇ ਲਈ ਨੌਂ ਉਮੀਦਵਾਰ ਮੈਦਾਨ ਵਿੱਚ ਹਨI
ਗ੍ਰੀਨ ਪਾਰਟੀ ਦੀ ਨਵੀਂ ਚੁਣੀ ਗਈ ਆਗੂ ਐਨੈਮੀ ਪਾਲ ਵੀ ਹੋਰਨਾਂ ਪਾਰਟੀ ਉਮੀਦਵਾਰਾਂ, ਜਿਵੇਂ ਕਿ ਸਾਬਕਾ ਬ੍ਰੌਡਕਾਸਟਰ ਮਾਰਸੀ ਲੈਨ- ਜੋ ਕਿ ਲਿਬਰਲਜ਼ ਵੱਲੋਂ ਲੜ ਰਹੇ ਹਨI ਕੰਜ਼ਰਵੇਟਿਵ ਉਮੀਦਵਾਰ ਬੈਂਜਾਮਿਨ ਗੌਰਾ ਸ਼ਰਮਾ, ਐਨਡੀਪੀ ਉਮੀਦਵਾਰ ਬ੍ਰਾਇਨ ਚੈਂਗ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਬਲਜੀਤ ਬਾਵਾ, ਨਾਲ ਇਸ ਸੀਟ ਲਈ ਚੋਣ ਲੜ ਰਹੀ ਹੈI