ਇਜ਼ਰਾਈਲ ‘ਚ ਫਿਰ ਹੋਣਗੀਆਂ ਚੋਣਾਂ, ਨੇਤਨਯਾਹੂ ਸਰਕਾਰ ਬਣਾਉਣ ‘ਚ ਅਸਫ਼ਲ ਰਹੇ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਇਜ਼ਰਾਈਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੂੰ ਗਠਜੋੜ ਨਾ ਬਣਾ ਪਾਉਣ ਕਾਰਨ ਸੱਤਾ ਤੋਂ ਹੱਥ ਧੋਣਾ ਪਿਆ ਹੈ। ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਬਹੁਮਤ ਨਾਲ ਸੰਸਦ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਹੁਣ 17 ਸਤੰਬਰ ਨੂੰ ਇਕ ਵਾਰ ਫਿਰ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਨੇਤਨਯਾਹੂ ਪਿਛਲੇ ਮਹੀਨੇ ਹੋਈਆਂ ਚੋਣਾਂ ਤੋਂ ਬਾਅਦ ਦੱਖਣਪੰਥੀ ਗਠਜੋੜ ਬਣਾਉਣ 'ਚ ਨਾਕਾਮ ਰਹੇ। ਇਜ਼ਰਾਈਲ ਦੇ ਸੰਸਦ ਮੈਂਬਰਾਂ ਨੇ 45 ਦੇ ਮੁਕਾਬਲੇ 74 ਵੋਟਾਂ ਦੇ ਅੰਤਰ ਨਾਲ ਸੰਸਦ ਭੰਗ ਕਰਨ ਦਾ ਫ਼ੈਸਲਾ ਕੀਤਾ। 

9 ਅਪ੍ਰੈਲ ਨੂੰ ਹੋਈ ਆਮ ਚੋਣ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। 120 ਮੈਂਬਰੀ ਸੰਸਦ ਵਿਚ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ ਸਭ ਤੋਂ ਵੱਧ 36 ਸੀਟਾਂ ਮਿਲੀਆਂ ਸਨ ਜਦਕਿ ਮੁੱਖ ਵਿਰੋਧੀ ਬਲੂ ਐਂਡ ਵਾਈਟ ਪਾਰਟੀ ਦੇ ਖਾਤੇ ਵਿਚ 35 ਸੀਟਾਂ ਆਈਆਂ ਸਨ। ਬਾਕੀ ਸੀਟਾਂ 'ਤੇ ਛੋਟੀਆਂ ਪਾਰਟੀਆਂ ਨੇ ਜਿੱਤ ਦਰਜ ਕੀਤੀ ਸੀ। ਬਹੁਮਤ ਨਾ ਮਿਲਣ ਦੇ ਬਾਵਜੂਦ ਨੇਤਨਯਾਹੂ 5ਵੀਂ ਵਾਰ ਦੇਸ਼ ਦੀ ਕਮਾਨ ਸੰਭਾਲਣ ਦੀ ਤਿਆਰੀ ਵਿਚ ਲੱਗ ਗਏ ਸਨ। ਉਨ੍ਹਾਂ ਨੇ ਪੂਰੇ ਯਕੀਨ ਨਾਲ ਕਿਹਾ ਸੀ ਕਿ ਉਹ ਹੋਰ ਰਾਸ਼ਟਰਵਾਦੀ ਅਤੇ ਧਾਰਮਿਕ ਪਾਰਟੀਆਂ ਦੇ ਸਹਿਯੋਗ ਨਾਲ ਗੱਠਜੋੜ ਸਰਕਾਰ ਬਣਾ ਲੈਣਗੇ। 

ਨੇਤਨਯਾਹੂ 2009 ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਚਲੇ ਆ ਰਹੇ ਹਨ। ਨਵੀਂ ਸਰਕਾਰ ਦੇ ਗਠਨ ਲਈ ਤੈਅ ਸਮਾਂ-ਸੀਮਾ ਅੰਦਰ ਨੇਤਨਯਾਹੂ ਦੀ ਹੋਰ ਰਾਸ਼ਟਰਵਾਦੀ ਪਾਰਟੀਆਂ ਨਾਲ ਗੱਲਬਾਤ ਨਹੀਂ ਬਣ ਸਕੀ। ਨੇਤਨਯਾਹੂ ਨੇ ਸਰਕਾਰ ਨਾ ਬਣਾ ਸਕਣ ਲਈ ਸਾਬਕਾ ਰੱਖਿਆ ਮੰਤਰੀ ਅਤੇ ਰਾਸ਼ਟਰਵਾਦੀ ਇਜ਼ਰਾਈਲ ਬੇਈਤਿਨੂ ਪਾਰਟੀ ਦੇ ਆਗੂ ਏਵਿਗਡੋਰ ਲਿਬਰਮੈਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

More News

NRI Post
..
NRI Post
..
NRI Post
..