ਇਲੈਕਟ੍ਰਾਨਿਕ ਵਾਹਨ ਨਿਰਮਾਤਾ ਟੈਸਲਾ ਦੀ ਸਾਲਾਨਾ ਵਿਕਰੀ ’ਚ 36 ਫੀਸਦੀ ਦਾ ਵਾਧਾ

by vikramsehajpal

ਨਿਊਯਾਰਕ (ਦੇਵ ਇੰਦਰਜੀਤ)- ਇਲੈਕਟ੍ਰਾਨਿਕ ਵਾਹਨ ਬਣਾਉਣ ਵਾਲੀ ਕੰਪਨੀ ਟੈਸਲਾ ਹਾਲਾਂਕਿ ਕੰਪਨੀ 5 ਲੱਖ ਵਾਹਨਾਂ ਦੀ ਡਿਲਿਵਰੀ ਦੇ ਸਾਲਾਨਾ ਟੀਚੇ ਤੋਂ ਪਿਛੇ ਰਹਿ ਪਰ ਸਾਲਾਨਾ ਵਿਕਰੀ ’ਚ 2020 ’ਚ 36 ਫੀਸਦੀ ਦਾ ਵਾਧਾ ਹੋਇਆ।
ਕੰਪਨੀ ਦੇ ਬੁਲਾਰੇ ਨੇ ਜਾਰੀ ਬਿਆਨ 'ਚ ਕਿਹਾ ਕਿ ਸਾਲ 2020 ’ਚ 499,500 ਵਾਹਨਾਂ ਦੀ ਡਿਲਿਵਰੀ ਕੀਤੀ। ਇਨ੍ਹਾਂ ’ਚ ਅਕਤੂਬਰ ਤੋਂ ਦਸੰਬਰ ਦੌਰਾਨ 180,570 ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਅਤੇ ਸੇਡਾਨ ਦੀ ਡਿਲਿਵਰੀ ਸ਼ਾਮਲ ਹੈ।

ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲਨ ਮਸਕ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਸ਼ੁਰੂ ਹੋਣ ਤੋਂ ਪਹਿਲਾਂ 2020 ’ਚ 5 ਲੱਖ ਵਾਹਨਾਂ ਦੀ ਡਿਲਿਵਰੀ ਦਾ ਟੀਚਾ ਰੱਖਿਆ ਸੀ। ਗਰਮੀਆਂ ਦੌਰਾਨ ਕਈ ਹਫਤਿਆਂ ਤੱਕ ਇਕੋ ਇਕ ਅਮਰੀਕੀ ਅਸੈਂਬਲੀ ਪਲਾਂਟ ਬੰਦ ਰਹਿਣ ਤੋਂ ਬਾਅਦ ਵੀ ਟੈਸਲਾ ਇਸ ਟੀਚੇ ’ਤੇ ਰਹੀ।

ਟੈਸਲਾ ਨੇ ਦੱਸਿਆ ਕਿ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਉਸ ਨੇ ਦੁਨੀਆ ਭਰ ’ਚ 3,18,000 ਤੋਂ ਜ਼ਿਆਦਾ ਵਾਹਨਾਂ ਦੀ ਡਿਲਿਵਰੀ ਕੀਤੀ। ਇਨ੍ਹਾਂ ’ਚ ਤੀਸਰੀ ਤਿਮਾਹੀ ’ਚ 1,39,300 ਵਾਹਨਾਂ ਦੀ ਰਿਕਾਰਡ ਡਿਲਿਵਰੀ ਸ਼ਾਮਲ ਹੈ। ਕੰਪਨੀ ਨੂੰ ਸਾਲ ਭਾਰ ’ਚ 5 ਲੱਖ ਵਾਹਨਾਂ ਦੀ ਡਿਲਿਵਰੀ ਦਾ ਟੀਚਾ ਪਾਉਣ ਲਈ ਚੌਥੀ ਤਿਮਾਹੀ ’ਚ 1,81,650 ਵਾਹਨਾਂ ਦੀ ਡਿਲਿਵਰੀ ਕਰਨ ਦੀ ਲੋੜ ਸੀ।