ਐਲਨ ਮਸਕ ਦੀ ਇਕ ਦਿਨ ਵਿਚ 25 ਅਰਬ ਡਾਲਰ ਦੌਲਤ ਵਧੀ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਮਾਲਕ ਐਲਨ ਮਸਕ ਨੇ ਇਕ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ। ਮਸਕ ਦੀ ਦੌਲਤ ਸਿਰਫ ਇਕ ਦਿਨ ਵਿਚ ਰਿਕਾਰਡ 25 ਅਰਬ ਡਾਲਰ ਵੱਧ ਗਈ ਹੈ। ਟੈਸਲਾ ਇੰਕ. ਸਟਾਕ ਦੇ ਸ਼ੇਅਰਾਂ ਵਿਚ ਬੀਤੇ ਦਿਨੀ ਨੂੰ 20 ਪ੍ਰਤੀਸ਼ਤ ਦੀ ਉਛਾਲ ਦੇਖਣ ਨੂੰ ਮਿਲਿਆ। ਇਹ ਇਕ ਸਾਲ ਵਿਚ ਕੰਪਨੀ ਦੀ ਸਭ ਤੋਂ ਵੱਡੀ ਛਾਲ ਹੈ। ਬਲੂਮਬਰਗ ਬਿਲੀਅਨਅਰਸ ਇੰਡੈਕਸ ਦੇ ਅਨੁਸਾਰ ਅਰਬਪਤੀ ਐਲਨ ਮਸਕ ਦੀ ਸੰਪਤੀ ਵਧ ਕੇ ਹੁਣ 174 ਅਰਬ ਡਾਲਰ ਹੋ ਗਈ ਹੈ।

ਮਸਕ ਇਸ ਸਮੇਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਹੈ। ਟੈਸਲਾ ਸ਼ੇਅਰਾਂ ਨੂੰ ਨਿਊ ਸਟ੍ਰੀਟ ਰਿਸਰਚ ਦੇ ਵਿਸ਼ਲੇਸ਼ਕ ਪਿਏਰੇ ਫਰਾਗੂ ਦੇ ਅਪਗ੍ਰੇਡ ਦਾ ਫਾਇਦਾ ਹੋਇਆ। ਪਿਏਰੇ ਫਰਾਗੂ ਨੇ ਟੈਸਲਾ ਦੇ ਸ਼ੇਅਰ ਖ਼ਰੀਦਣ ਦੀ ਸਿਫਾਰਸ਼ ਕੀਤੀ ਸੀ। ਮਸਕ ਦੀ ਟੈਸਲਾ ਨੇ ਬਿਟਕੁਆਇਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ।