Elon Musk ਨੇ ਐਂਡੇਵਰ ਬੋਰਡ ਆਫ ਡਾਇਰੈਕਟਰਜ਼ ਤੋਂ ਦਿੱਤਾ ਅਸਤੀਫਾ, ਜਾਣੋ ਕਾਰਨ

by jaskamal

ਨਿਊਜ਼ ਡੈਸਕ : ਟੇਸਲਾ ਦੇ ਸੰਸਥਾਪਕ Elon Musk ਨੇ ਹਾਲੀਵੁੱਡ ਸਮੂਹ ਐਂਡੇਵਰ ਗਰੁੱਪ ਹੋਲਡਿੰਗਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀਆਂ ਜਾਇਦਾਦਾਂ 'ਚ ਵਿਲੀਅਮ ਮੌਰਿਸ ਟੇਲੈਂਟ ਏਜੰਸੀ ਤੇ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਸ਼ਾਮਲ ਹਨ। ਹਾਲੀਵੁੱਡ ਰਿਪੋਰਟਰ ਦੇ ਅਨੁਸਾਰ, ਕੰਪਨੀ ਨੇ ਐਸਈਸੀ ਨਾਲ ਸਾਂਝੀ ਕੀਤੀ ਆਪਣੀ ਸਾਲਾਨਾ ਰਿਪੋਰਟ 'ਚ ਐਲੋਨ ਮਸਕ ਦੇ ਜਾਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਸਦਾ ਅਸਤੀਫਾ 30 ਜੂਨ, 2022 ਤੋਂ ਲਾਗੂ ਹੋਵੇਗਾ।

ਐਂਡੇਵਰ ਦੇ ਬੁਲਾਰੇ ਨੇ ਕਿਹਾ, “ਅਸੀਂ Elon Musk ਦਾ ਇਕ ਜਨਤਕ ਕੰਪਨੀ ਵਜੋਂ ਸਾਡੇ ਪਹਿਲੇ ਸਾਲ ਦੌਰਾਨ ਐਂਡੇਵਰ ਪ੍ਰਤੀ ਵਚਨਬੱਧਤਾ ਲਈ ਧੰਨਵਾਦ ਕਰਦੇ ਹਾਂ, ਜਿਸ 'ਚ ਉਨ੍ਹਾਂ ਨੇ ਖੇਡਾਂ ਤੇ ਮਨੋਰੰਜਨ ਦੇ ਭਵਿੱਖ ਲਈ ਸਾਡੀ ਲੰਬੀ-ਅਵਧੀ ਦੀ ਰਣਨੀਤੀ ਅਤੇ ਦ੍ਰਿਸ਼ਟੀ 'ਚ ਸਾਰਥਕ ਯੋਗਦਾਨ ਦਿੱਤਾ ਹੈ। " ਬੁਲਾਰੇ ਨੇ ਕਿਹਾ ਕਿ 'ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਮੰਗ ਜ਼ਿਆਦਾ ਹੈ ਅਤੇ ਸਮਾਂ ਘੱਟ, ਅਸੀਂ ਉਨ੍ਹਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ। ਹਾਲਾਂਕਿ Elon Musk ਨੇ ਅਸਤੀਫਾ ਕਿਉਂ ਦਿੱਤਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।