ਐਲਨ ਮਸਕ ਨੇ ਆਪਣੀ ਪ੍ਰੋਫ਼ਾਈਲ ਨੂੰ ਕੀਤਾ ਅਪਡੇਟ, ਕੀਤੇ ਇਹ ਬਦਲਾਅ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੇਸਲਾ ਦੇ ਮੁੱਖੀ ਐਲਨ ਮਸਕ ਨੇ ਆਪਣੀ ਪ੍ਰੋਫ਼ਾਈਲ ਨੂੰ ਕੀਤਾ ਅਪਡੇਟ ਕੀਤਾ ਹੈ। ਮਸਕ ਨੇ ਆਪਣੇ ਟਵਿੱਟਰ ਹੈਂਡਲ ਤੇ ਬਾਇਓ ਨੂੰ ਅਪਡੇਟ ਕਰਦੇ 'ਚੀਫ ਟਵੀਟ' ਸ਼ਬਦ ਜੋੜ ਲਿਆ ਹੈ। ਦੱਸ ਦਈਏ ਕਿ ਐਲਨ ਮਸਕ ਦੀ 44 ਬਿਲੀਅਨ ਡਾਲਰ ਦੀ ਡੀਲ ਫਾਈਨਲ ਹੋਣ ਤੋਂ ਪਹਿਲਾਂ ਐਲਨ ਮਸਕ ਨੇ ਟਵਿੱਟਰ ਹੈੱਡਕੁਆਰਟਰ ਦਾ ਦੌਰਾ ਕੀਤਾ। 'Let that sink in !ਕੈਪਸ਼ਨ ਦੇ ਨਾਮ ਉਨ੍ਹਾਂ ਨੇ ਇਸ ਦੀ ਵੀਡੀਓ ਟਵਿੱਟਰ ਤੇ ਸਾਂਝੀ ਕੀਤੀ ਹੈ। ਮਸਕ ਨੇ ਆਪਣੇ ਟਵਿੱਟਰ ਹੈਂਡਲ ਤੇ ਖੁਦ ਨੂੰ 'ਚੀਫ ਟਵੀਟ' ਘੋਸ਼ਿਤ ਕੀਤਾ ਹੈ। ਟਵਿੱਟਰ ਤੇ ਮਸਕ ਦੇ ਪ੍ਰਤੀਨਿਧੀਆਂ ਨੇ ਇਸ ਸਵਾਲ 'ਤੇ ਕੋਈ ਟਿੱਪਣੀ ਨਹੀ ਕੀਤੀ।