Elvish Yadav ਨੂੰ ਰਾਜਸਥਾਨ ਪੁਲਿਸ ਨੇ ਲਿਆ ਹਿਰਾਸਤ ‘ਚ, ਨੋਇਡਾ ਪੁਲਿਸ ਨਾਲ ਗੱਲਬਾਤ ਮਗਰੋਂ ਕੀਤਾ ਰਿਹਾਅ

by jaskamal

ਪੱਤਰ ਪ੍ਰੇਰਕ : ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਰਾਜਸਥਾਨ ਦੇ ਕੋਟਾ ਵਿੱਚ ਦੇਖਿਆ ਗਿਆ। ਕੋਟਾ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਚੋਣ ਨਾਕਾਬੰਦੀ ਦੌਰਾਨ ਐਲਵਿਸ਼ ਯਾਦਵ ਨੂੰ ਰੋਕਿਆ ਸੀ ਅਤੇ ਫਿਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਸੀ। ਸੂਤਰਾਂ ਮੁਤਾਬਕ ਕੋਟਾ ਦਿਹਾਤੀ ਦੇ ਸੁਕੇਤ ਥਾਣੇ ਦੀ ਪੁਲਿਸ ਨੇ ਐਲਵਿਸ਼ ਯਾਦਵ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਅਤੇ ਫਿਰ ਛੱਡ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਐਲਵਿਸ਼ ਯਾਦਵ ਖਿਲਾਫ ਰਾਜਸਥਾਨ 'ਚ ਕੋਈ ਮਾਮਲਾ ਦਰਜ ਨਹੀਂ ਹੈ, ਇਸ ਲਈ ਪੁਲਸ ਨੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਸੂਬੇ 'ਚ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਕੋਟਾ 'ਚ ਨਾਕਾਬੰਦੀ ਕਰ ਦਿੱਤੀ ਸੀ। ਐਲਵਿਸ਼ ਵੀ ਇਸ ਦੌਰਾਨ ਇੱਥੋਂ ਲੰਘ ਰਿਹਾ ਸੀ। ਨਾਕਾਬੰਦੀ ਦੇਖ ਕੇ ਉਹ ਭੱਜਣ ਲੱਗਾ, ਜਿਸ ਤੋਂ ਬਾਅਦ ਕੋਟਾ ਜ਼ਿਲੇ ਦੀ ਸੁਕੇਤ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।ਇਲਵਿਸ਼ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਕੋਟਾ ਪੁਲਿਸ ਨੇ ਉੱਤਰ ਪ੍ਰਦੇਸ਼ ਦੀ ਨੋਇਡਾ ਪੁਲਸ ਨਾਲ ਗੱਲ ਕੀਤੀ। ਇਸ ਦੌਰਾਨ ਨੋਇਡਾ ਪੁਲਿਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਕੋਟਾ ਪੁਲਿਸ ਨੇ ਉਸ ਨੂੰ ਰਿਹਾਅ ਕਰ ਦਿੱਤਾ।

ਨੋਇਡਾ ਪੁਲਿਸ ਦੀ ਐਫਆਈਆਰ ਮੁਤਾਬਕ ਐਲਵਿਸ਼ ਯਾਦਵ ਰੇਵ ਪਾਰਟੀਆਂ ਦਾ ਆਯੋਜਨ ਕਰਦਾ ਸੀ। ਇਸ ਵਿੱਚ ਵਿਦੇਸ਼ੀ ਕੁੜੀਆਂ ਨੂੰ ਵੀ ਬੁਲਾਇਆ ਗਿਆ ਸੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਅਲਵਿਸ਼ ਯਾਦਵ ਸਮੇਤ 6 ਨਾਮਜ਼ਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 9 ਜ਼ਹਿਰੀਲੇ ਸੱਪ ਵੀ ਬਰਾਮਦ ਕੀਤੇ। ਇਸ ਮਾਮਲੇ ਵਿੱਚ ਨੋਇਡਾ ਦੇ ਸੈਕਟਰ 49 ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

More News

NRI Post
..
NRI Post
..
NRI Post
..