ਸ਼ਰਮਨਾਕ ਹੋਇਆ ਪਿਓ-ਧੀ ਦਾ ਰਿਸ਼ਤਾ ਜ਼ਬਰ-ਜਨਾਹ ਦੀ ਕੀਤੀ ਕੋਸ਼ਿਸ਼

by vikramsehajpal

ਲੁਧਿਆਣਾ(ਦੇਵ ਇੰਦਰਜੀਤ) : ਇਹ ਮਾਮਲਾ ਸਾਲ 2018-19 ਦਾ ਹੈ। ਬੱਚੀ ਨੇ ਮਹਾਰਾਸ਼ਟਰ ਦੇ ਪੁਣੇ ਆਪਣੀ ਮਾਂ ਕੋਲ ਪੁੱਜਣ ਤੋਂ ਬਾਅਦ ਘਟਨਾ ਬਾਰੇ ਦੱਸਿਆ ਸੀ ਤਾਂ ਡੇਢ ਸਾਲ ਪਹਿਲਾਂ ਅਗਸਤ, 2019 ਵਿਚ ਮਾਂ ਦੀ ਸ਼ਿਕਾਇਤ ’ਤੇ ਮਹਾਰਾਸ਼ਟਰ ਦੇ ਪੁਣੇ ਸਥਿਤ ਥਾਣਾ ਕੋਡਵਾ ਵਿਚ ਪੁਲਸ ਨੇ ਉਸ ਦੇ ਪਤੀ ਪੁਨੀਤ ਜੈਨ ਅਤੇ ਨਣਦੋਈਏ ਅਮਿਤ ਨਾਲ ਛੇੜ-ਛਾੜ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ।

ਇਕ ਪਿਓ ਵੱਲੋਂ ਆਪਣੀ ਹੀ ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿਓ ਤੋਂ ਇਲਾਵਾ ਫੁੱਫੜ ਵੀ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।ਇਸ ਲਈ ਹੁਣ ਜ਼ੀਰੋ ਨੰਬਰ ਐੱਫ. ਆਈ. ਆਰ. ਦਰਜ ਕਰ ਕੇ ਮਹਾਰਾਸ਼ਟਰ ਪੁਲਸ ਨੇ ਲੁਧਿਆਣਾ ਪੁਲਸ ਨੂੰ ਕੇਸ ਭੇਜ ਦਿੱਤਾ ਸੀ। ਭਾਸ਼ਾ ਦਾ ਫਰਕ ਹੋਣ ਕਾਰਨ ਪਹਿਲਾਂ ਲੁਧਿਆਣਾ ਪੁਲਸ ਨੇ ਭਾਸ਼ਾ ਸੁਧਾਰ ਲਈ ਐੱਫ. ਆਈ. ਆਰ. ਵਾਪਸ ਭੇਜ ਦਿੱਤੀ ਸੀ। ਹੁਣ ਅੰਗਰੇਜ਼ੀ ਭਾਸ਼ਾ ਵਿਚ ਦੁਬਾਰਾ ਐੱਫ. ਆਈ. ਆਰ. ਆਉਣ ਤੋਂ ਬਾਅਦ ਇਸ ਸਬੰਧੀ ਥਾਣਾ ਪੀ. ਏ. ਯੂ. ਵਿਚ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੋਲਫਲਿੰਕ ਫਲੈਟ ਵਿਚ ਆਪਣੇ ਪਰਿਵਾਰ ਨਾਲ ਸਾਲ, 2018 ਵਿਚ ਰਹਿੰਦੀ ਸੀ। ਉਹ ਬੱਚਿਆਂ ਨੂੰ ਘਰ ਜਾ ਕੇ ਟਿਊਸ਼ਨ ਪੜ੍ਹਾਉਂਦੀ ਸੀ। ਇਸ ਦੌਰਾਨ ਉਸ ਦੀ ਨਾਬਾਲਗ ਧੀ ਘਰ ਇਕੱਲੀ ਹੁੰਦੀ ਸੀ।

ਜਦੋਂ ਉਹ ਲੁਧਿਆਣਾ ਛੱਡ ਕੇ ਮਹਾਰਾਸ਼ਟਰ ਚਲੀ ਗਈ ਤਾਂ ਉਸ ਦੀ ਧੀ ਨੇ ਦੱਸਿਆ ਸੀ ਕਿ ਜਦੋਂ ਉਹ ਟਿਊਸ਼ਨ ਪੜ੍ਹਾਉਣ ਲਈ ਚਲੀ ਜਾਂਦੀ ਸੀ ਤਾਂ ਉਸ ਦੇ ਪਿਤਾ ਪੁਨੀਤ ਜੈਨ ਅਤੇ ਫੁੱਫੜ ਅਮਿਤ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਸੀ।ਜਦੋਂ ਉਹ ਵਿਰੋਧ ਕਰਦੀ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਥਾਣਾ ਪੀ. ਏ. ਯੂ. ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਫ਼ਰਾਰ ਹਨ।

More News

NRI Post
..
NRI Post
..
NRI Post
..