ਸ਼ਰਮਨਾਕ ਵਾਰਦਾਤ: 5 ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤਾ ਜਬਰ-ਜ਼ਨਾਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ 5 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 5 ਸਾਲ ਦੀ ਧੀ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ। ਜਦੋਂ ਥੋੜ੍ਹੀ ਦੇਰ ਬਾਅਦ ਉਹ ਆਪਣੀ ਧੀ ਨੂੰ ਘਰ ਲਿਜਾਣ ਲਈ ਆਈ ਤਾਂ ਉੱਥੇ ਕੁੜੀ ਮੌਜੂਦ ਨਹੀਂ ਸੀ।

ਲੱਭਣ ਦੌਰਾਨ ਉਸ ਨੂੰ ਕਿਸੇ ਨੇ ਦੱਸਿਆ ਕਿ ਤੁਹਾਡੀ ਧੀ ਨੂੰ ਜੋਗਿੰਦਰ ਸਿੰਘ ਦੇ ਘਰ ’ਚ ਦੇਖਿਆ ਹੈ, ਜਿਸ ਕਾਰਨ ਉਹ ਤੁਰੰਤ ਜੋਗਿੰਦਰ ਦੇ ਘਰ ਪੁੱਜੀ ਤਾਂ ਉੱਥੇ ਉਸ ਦੀ ਧੀ ਮਿਲੀ। ਕੁੜੀ ਨੇ ਦੱਸਿਆ ਕਿ ਉਕਤ ਵਿਅਕਤੀ ਮੈਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਅਤੇ ਘਰ ਦੇ ਅੰਦਰ ਬੈੱਡ ’ਤੇ ਲਿਟਾ ਕੇ ਉਸ ਨਾਲ ਗਲਤ ਕੰਮ ਕੀਤਾ ਅਤੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਕਿ ਉਹ ਤੇਰੀ ਮੇਰੀ ਮੰਮੀ ਨੂੰ ਮਾਰ ਦੇਵਾਂਗਾ। ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।