ਸ਼ਰਮਨਾਕ ਘਟਨਾ : ਭਰੂਣ ਮੂੰਹ ‘ਚ ਪਾ ਕੇ ਘੁੰਮ ਰਿਹਾ ਸੀ ਕੁੱਤਾ, ਖਾਦਾਂ ਨੋਚ -ਨੋਚ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੋਕਾਂ ਵਿੱਚ ਇਨਸਾਨੀਅਤ ਬਿਲਕੁਲ ਖਤਮ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਜਦੋ ਇਕ ਮਾਂ ਆਪਣੇ ਢਿੱਡ ਅੰਦਰ ਦੀ ਭਰੂਣ ਨੂੰ ਮਾਰ ਦਿੰਦੀ ਹੈ। ਇਸ ਤੋਂ ਵੱਡਾ ਸ਼ਰਮਨਾਕ ਕਰਤੂਤ ਕੋਈ ਨਹੀਂ ਹੈ। ਅਜਿਹਾ ਹੀ ਇਸ ਮਾਮਲਾ ਸਾਹਮਣੇ ਆਈ ਹੈ, ਜਿਥੇ ਇਕ ਮਾਂ ਨੇ ਆਪਣਾ ਭਰੂਣ ਮਾਰ ਕੇ ਸੁੱਟਿਆ ਹੋਇਆ ਸੀ। ਜਿਸ ਨੂੰ ਕੁੱਤਾ ਚੁੱਕ ਕੇ ਸੜਕਾਂ ਤੇ ਲੈ ਕੇ ਘੁੰਮ ਰਿਹਾ ਸੀ ਤੇ ਭਰੂਣ ਨੂੰ ਨੋਚ ਨੋਚ ਕੇ ਖਾ ਰਿਹਾ ਸੀ, ਜਦੋ ਰਾਹਗੀਰਾਂ ਨੂੰ ਕੁੱਤੇ ਨੇ ਦੇਖਿਆ ਤਾਂ ਭਰੂਣ ਛੱਡ ਕੇ ਕੁੱਤਾ ਉਥੋਂ ਚੱਲ ਗਿਆ।

ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦੇ ਭਰੂਣ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਅਮਲੋਹ ਰੋਡ ਤੇ ਜਦੋ ਲੋਕ ਆਪਣੇ ਕੰਮ ਕਾਜ ਵਿੱਚ ਰੁਝੇ ਹੋਏ ਸੀ ਤਾਂ ਇਸ ਦੌਰਾਨ ਹੀ ਕੁੱਤੇ ਨੇ ਕੋਈ ਚੀਜ਼ ਸੁੱਟੀ ਜਦੋ ਲੋਕਾਂ ਨੇ ਦੇਖਿਆ ਤਾਂ ਉਹ ਭਰੂਣ ਸੀ। ਪੁਲਿਸ ਨੇ ਸੂਚਨਾ ਤੋਂ ਬਾਅਦ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।