ਰੂਸ ਦੇ ਇਕ ਪਲਾਂਟ ‘ਚ ਧਮਾਕੇ ਤੋਂ ਬਾਅਦ ਲੱਗੀ ਐਮਰਜੰਸੀ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਮੱਧ ਰੂਸ ਦੇ ਇਕ ਪਲਾਂਟ ਵਿੱਚ ਸ਼ਨਿਵਾਰ ਨੂੰ ਹੋਏ ਬੰਬ ਧਮਾਕੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ 38 ਤੱਕ ਪੁੱਜ ਗਈ ਹੈ| ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਐਮਰਜੰਸੀ ਦਾ ਐਲਾਨ ਕੀਤਾ ਹੈ।ਸਥਾਨਕ ਗਵਰਨਰ ਨੇ ਦੱਸਿਆ ਕਿ ਪਲਾਂਟ 'ਚ ਅੱਜ ਸਵੇਰੇ ਅੱਗ ਲੱਗਣ ਕਾਰਨ ਧਮਾਕਾ ਹੋਇਆ। 

ਐਮਰਜੰਸੀ ਸੇਵਾਵਾਂ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਜ਼ਖਮੀਆਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ। ਉਨ੍ਹਾਂ ਆਖਿਆ ਕਿ ਜੇਰਜਸਿਕ, ਪਿਅਰਾ, ਲੇਸਨੋਏ ਕੋਰਡੋਨ 'ਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਧਮਾਕੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ।

More News

NRI Post
..
NRI Post
..
NRI Post
..