ਵੈੱਬ ਡੈਸਕ (NRI MEDIA) : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਸ਼ੁਰੂ ਹੋਇਆ ਸਰਕਾਰ ਵਿਰੋਧੀ ਪ੍ਰਦਰਸ਼ਨ ਹੁਣ ਥਾਈਲੈਂਡ ਦੇ ਹੋਰ ਹਿੱਸਿਆਂ 'ਚ ਫੈਲਦਾ ਜਾ ਰਿਹਾ ਹੈ। ਛੇ ਦਿਨਾਂ ਤੋਂ ਸੜਕ 'ਤੇ ਉਤਰੇ ਨੌਜਵਾਨਾਂ ਦੀ ਅਗਵਾਈ ਵਿਦਿਆਰਥੀ ਕਰ ਰਹੇ ਹਨ ਤੇ ਪ੍ਰਸ਼ਾਸਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਹ ਕਾਬੂ 'ਚ ਨਹੀਂ ਆ ਰਹੇ।
ਦੱਸ ਦਈਏ ਕਿ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿਚ ਸਾਰੀਆਂ ਪਾਰਟੀਆਂ ਪੈਦਾ ਸਥਿਤੀ 'ਤੇ ਵਿਚਾਰ ਕਰਨਗੀਆਂ। ਓਥੇ ਹੀ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਕਰਨ ਲਈ ਪ੍ਰਸ਼ਾਸਨ ਨੇ ਹੁਣ ਮੀਡੀਆ ਨੂੰ ਸੈਂਸਰ ਕਰਨ ਦਾ ਫ਼ੈਸਲਾ ਕੀਤਾ ਹੈ।
ਕਿਹਾ ਹੈ ਕਿ ਪ੍ਰਦਰਸ਼ਨਾਂ ਨਾਲ ਜੁੜੀਆਂ ਖ਼ਬਰਾਂ ਨੂੰ ਸੀਮਤ ਸਥਾਨ ਦਿੱਤਾ ਜਾਵੇ। ਇਸ ਸਿਲਸਿਲੇ 'ਚ ਸੋਮਵਾਰ ਨੂੰ ਕਈ ਮੀਡੀਆ ਅਦਾਰਿਆਂ 'ਤੇ ਛਾਪੇ ਵੀ ਮਾਰੇ ਗਏ। ਨਾਲ ਹੀ ਟੈਲੀਗ੍ਰਾਮ ਮੈਸੇਜਿੰਗ ਐਪ ਨੂੰ ਬਲਾਕ ਕਰਨ ਦੀ ਕੋਸ਼ਿਸ਼ ਹੋਈ।



