ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਕਾਰਨ ਨਿਊਯਾਰਕ ‘ਚ ਐਮਰਜੈਂਸੀ ਦਾ ਐਲਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੇਅਰ ਨੇ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਐਮਰਜੈਂਸੀ ਲਾਗੂ ਕੀਤੀ ਗਈ ਹੈ। ਅਪ੍ਰੈਲ ਤੋਂ ਹੁਣ ਤੱਕ ਦੱਖਣੀ ਸਰਹੱਦ ਤੋਂ 17,000 ਤੋਂ ਵੱਧ ਪ੍ਰਵਾਸੀ ਸ਼ਹਿਰ 'ਚ ਪਹੁੰਚ ਚੁਕੇ ਹਨ। ਸਤੰਬਰ ਤੋਂ ਹਰ ਦਿਨ ਅੋਸਟਨ 5 ਤੋਂ 6 ਬੱਸਾਂ ਸ਼ਹਿਰ ਵਿੱਚ ਆ ਰਹੀਆਂ ਹਨ। ਆਉਣ ਵਾਲਿਆਂ 'ਚ ਜ਼ਿਆਦਾਤਰ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਹਨ ਤੇ ਉਨ੍ਹਾਂ ਨੂੰ ਡਾਕਟਰੀ ਦੇਖਭਾਲ ਦੀ ਸਖਤ ਜਰੂਰਤ ਹੁੰਦੀ ਹੈ। ਐਡਮਜ਼ ਨੇ ਕਿਹਾ ਕਿ ਨਿਊਯਾਰਕ ਦੇ ਲੋਕ ਨਾਰਾਜ਼ ਹਨ ਮੈਨੂੰ ਵੀ ਗੁਸਾ ਆ ਰਿਹਾ ਹੈ। ਇਥੇ ਆਉਣ ਵਾਲੇ ਹਜ਼ਾਰਾਂ ਦਾ ਸਮਰਥਨ ਕਰਨ ਲਈ ਕੋਈ ਸਮਝੌਤਾ ਨਹੀ ਹੋਇਆ ਸੀ । ਅਸੀਂ ਮਦਦ ਕਰਨ ਲਈ ਸਮਰੱਥਾ ਦੀ ਬਾਹਰੀ ਸੀਮਾ ਤੱਕ ਪਹੁੰਚ ਰਹੇ ਹਾਂ।