ਲੰਬੀ ‘ਚ ਆਰਮੀ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਂਚ ਜਾਰੀ

by jaskamal

ਨਿਊਜ਼ ਡੈਸਕ : ਹਲਕਾ ਲੰਬੀ ਦੇ ਪਿੰਡ ਮਣੀਆਂ ਵਲਾਂ 'ਚ ਇੱਕ ਆਰਮੀ ਹੈਲੀਕਾਪਟਰ 'ਚ ਐਮਰਜੈਂਸੀ ਲੈਂਡਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਤਕਨੀਕੀ ਖ਼ਰਾਬੀ ਦੇ ਚਲਦਿਆਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।

ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਕਿਸੇ ਤਰ੍ਹਾਂ ਦਾ ਵੱਡਾਂ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਹੈਲੀਕਾਪਟਰ ਨੂੰ ਵੇਖ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ।