ਫਰਾਂਸ ਦੇ ਰਾਸ਼ਟਰਪਤੀ ਦਾ ਸੱਦਾ – ਜੀ 7 ਦੇਸ਼ਾਂ ਦੀ ਬੈਠਕ ਵਿੱਚ ਮੋਦੀ ਬਣਨਗੇ ਵਿਸ਼ੇਸ਼ ਮਹਿਮਾਨ

by

ਪੈਰਿਸ / ਨਵੀਂ ਦਿੱਲੀ , 11 ਜੂਨ ( NRI MEDIA )

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਜੀ -7 ਸੰਮੇਲਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ ,ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ, ਜੋ ਭਾਰਤ ਵਲੋਂ ਸਵੀਕਾਰ ਕੀਤਾ ਗਿਆ ਹੈ , ਜੀ -7 ਸਮਿੱਟ ਇਸ ਸਾਲ 24 ਤੋਂ 26 ਅਗਸਤ ਤੱਕ ਫਰਾਂਸ ਦੇ ਬ੍ਰਿਟੀਜ ਵਿੱਚ ਰੱਖਿਆ ਗਿਆ ਹੈ , ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੇ ਵਿਚਕਾਰ ਚੰਗੇ ਸਬੰਧ ਹਨ , ਇਹ ਸੱਦਾ ਇਨਾ ਸਬੰਧਾਂ ਦੀ ਸਚਾਈ ਨੂੰ ਬਿਆਨ ਕਰਦਾ ਹੈ | 


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਰੋਪ ਤੇ ਫਰਾਂਸ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਜੀਨ ਬੱਪੀਸਟ ਲੌਮੀਆਨੇ ਨੇ ਕਿਹਾ ਕਿ ਰਾਸ਼ਟਰਪਤੀ ਮੈਕਰੋਨ ਅਤੇ ਪੀ ਐਮ ਮੋਦੀ ਵਿਚਕਾਰ ਵਿਅਕਤੀਗਤ ਤੌਰ 'ਤੇ ਇਕ ਮਜ਼ਬੂਤ ​​ਰਿਸ਼ਤਾ ਹੈ ਅਤੇ ਇਸ ਕਾਰਨ ਇਹ ਹੈ ਕਿ ਰਾਸ਼ਟਰਪਤੀ ਮੈਕੈਰੋਨ ਨੇ ਅਗਸਤ ਦੇ ਅਖੀਰ ਨੂੰ ਹੋਣ ਵਾਲੇ ਜੀ 7 ਦੀ ਬੈਠਕ ਲਈ ਉਨ੍ਹਾਂ ਨੂੰ ਸੱਦਾ ਭੇਜਿਆ ਹੈ |

ਜੀਨ ਬੱਪੀਸਟ ਲੌਮੀਆਨੇ ਨੇ ਕਿਹਾ ਕਿ ਜੀ -7 ਬੈਠਕ ਵਿੱਚ ਦੋਨਾਂ ਦੇਸ਼ਾਂ ਦੇ ਦੁਵੱਲੀ ਗੱਲਬਾਤ ਨਾਲ ਆਪਸੀ ਸੰਬੰਧ ਹੋਰ ਮਜ਼ਬੂਤ ​​ਹੋਣਗੇ , ਪੈਰਿਸ ਵਿਚ ਰਾਫੈਲ ਪ੍ਰੋਜੈਕਟ ਟੀਮ ਵਿੱਚ ਇੰਸਪਾਸਟ ਦੀ ਕੋਸ਼ਿਸ਼ ਦੇ ਸਵਾਲ ਤੇ ਲੌਮੀਆਨੇ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ , ਜਦੋਂ ਵੀ ਨਵੀਂ ਜਾਣਕਾਰੀ ਮਿਲੇਗੀ ਤਾਂ ਭਾਰਤੀ ਅਧਿਕਾਰੀਆਂ ਨੂੰ ਅਪਡੇਟ ਕੀਤਾ ਜਾਵੇਗਾ , ਇਹ ਪਹਿਲੀ ਵਾਰ ਹੈ ਜਦੋ ਕੋਈ ਭਾਰਤੀ ਪ੍ਰਧਾਨਮੰਤਰੀ ਕਿਸੇ ਜੀ -7 ਬੈਠਕ ਵਿੱਚ ਹਿੱਸਾ ਲਵੇਗਾ |