ਕੈਨੇਡਾ ‘ਚ ਲੱਗੇਗਾ ਰੁਜ਼ਗਾਰ ਮੇਲਾ, ਪ੍ਰਵਾਸੀਆਂ ਲਈ ਵੱਡਾ ਮੌਕਾ

by mediateam

ਓਂਟਾਰੀਓ (Nri Media) : ਵੱਖ-ਵੱਖ ਖੇਤਰਾਂ ਨਾਲ ਸਬੰਧਤ ਕੰਪਨੀਆਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ, ਨਵੇਂ ਪ੍ਰਵਾਸੀਆਂ ਅਤੇ ਕੈਨੇਡਾ ਆਉਣ ਲਈ ਯਤਨਸ਼ੀਲ ਬਿਨੈਕਾਰਾਂ ਵਿਚੋਂ ਆਪਣੇ ਮੁਲਾਜ਼ਮਾਂ ਦੀ ਚੋਣ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਰੁਜ਼ਗਾਰ ਮੇਲਾ 24 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕੈਨੇਡਾ ਦੇ ਨਿਊ ਬ੍ਰਨਜ਼ਵਿਕ ਸੂਬੇ ਵਿਚ ਐਵੇਨੀਰ ਸੈਂਟਰ ਵਿਖੇ ਲੱਗੇਗਾ, ਇਹ ਮੇਲਾ ਖਾਸ ਪ੍ਰਵਾਸੀਆਂ ਲਈ ਲਗਾਇਆ ਜਾ ਰਿਹਾ ਹੈ। ਕੰਪਨੀਆਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ, ਨਵੇਂ ਪ੍ਰਵਾਸੀਆਂ ਅਤੇ ਕੈਨੇਡਾ ਆਉਣ ਲਈ ਯਤਨਸ਼ੀਲ ਬਿਨੈਕਾਰਾਂ ਵਿਚੋਂ ਆਪਣੇ ਮੁਲਾਜ਼ਮਾਂ ਦੀ ਚੋਣ ਕੀਤੀ ਜਾਵੇਗੀ। 

ਦਸਣਯੋਗ ਹੈ ਕਿ ਮੌਂਕਟਨ ਦੀ ਇੰਮੀਗ੍ਰੇਸ਼ਨ ਰਣਨੀਤੀ ਅਫ਼ਸਰ ਐਂਜਲਿਕ ਰੈਡੀ ਕਲਾਲਾ ਨੇ ਦੱਸਿਆ ਕਿ ਆਈ.ਟੀ., ਫ਼ਾਇਨਾਂਸ, ਇੰਸ਼ੋਰੈਂਸ, ਕਸਟਮਰ ਸਰਵਿਸ, ਹੈਲਥ, ਹੌਸਪਿਟੈਲਿਟੀ ਅਤੇ ਮੈਨੁਫ਼ੈਕਚਰਿੰਗ ਨਾਲ ਸਬੰਧਤ ਤਕਰੀਬਨ ਇਕ ਹਜ਼ਾਰ ਨੌਕਰੀਆਂ ਵਾਸਤੇ ਮੁਲਾਜ਼ਮਾਂ ਦੀ ਭਰਤੀ ਹੋਣ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਵਿਚੋਂ ਜ਼ਿਆਦਾਤਰ ਪਹਿਲਾਂ ਹੀ ਕੈਨੇਡਾ ਵਿਚ ਮੌਜੂਦ ਹਨ ਪਰ 5% ਉਮੀਦਵਾਰ ਵਿਦੇਸ਼ਾਂ ਤੋਂ ਆ ਸਕਦੇ ਹਨ।