ਸੁਰੱਖਿਆ ਫੋਰਸ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਕਸ਼ਮੀਰ ਵਿੱਚ ਸੁਰੱਖਿਆ ਫੋਰਸ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਦੌਰਾਨ 3 ਅੱਤਵਾਦੀ ਢੇਰ ਹੋ ਗਏ ਹਨ। ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਿਧਰਾ ਖੇਤਰ ਵਿੱਚ ਕੁਝ ਅੱਤਵਾਦੀ ਮੌਜੂਦ ਹਨ। ਇਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵਲੋਂ 3 ਅਤਵਾਦੀ ਮਾਰੇ ਗਏ ਹਨ । ਉੱਥੇ ਮੁਕਾਬਲਾ ਹਾਲੇ ਵੀ ਜਾਰੀ ਹੈ, ਕਸ਼ਮੀਰ ਦੇ DGP ਨੇ ਕਿਹਾ ਕਿ ਮਾਰੇ ਗਏ 3 ਅੱਤਵਾਦੀਆਂ 'ਚੋ 2 ਦੀ ਪਛਾਣ ਹੋ ਗਈ ਹੈ ਜਦਕਿ 1 ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਅਤਵਾਦੀ ਸ਼ੋਪਿਆਂ ਦਾ ਲਤੀਫ਼ ਲੋਨ ਹੈ । ਦੂਜਾ ਅਨੰਤਨਾਗ ਦਾ ਉਮਰ ਨਜ਼ੀਰ ਹੈ। ਉਮਰ ਨੇਪਾਲ ਦੇ ਤਿਲ ਬਹਾਦੁਰ ਥਾਪਾ ਦੇ ਕਤਲ 'ਚ ਸ਼ਾਮਲ ਸੀ । ਦੱਸ ਦਈਏ ਕਿ ਸੂਚਨਾ ਤੋਂ ਬਾਅਦ ਸੁਰੱਖਿਆ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ ।