ਲੁਟੇਰਿਆਂ ਦੇ ਹੌਸਲੇ ਬੁਲੰਦ : ਦਾਤਰ ਮਾਰ ਹਜ਼ਾਰਾਂ ਦੀ ਨਕਦੀ ਲੁੱਟ ਹੋਏ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਨੇੜੇ ਦਿਨ-ਦਿਹਾੜੇ ਕਾਰ ਸਵਾਰ ਲੁਟੇਰੇ ਗੰਨ ਪੁਆਇੰਟ 'ਤੇ 2 ਲੱਖ ਤੋਂ ਵੱਧ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਮਨੀ ਚੇਂਜਰ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰਿਹਾਣਾ ਜੱਟਾਂ ਵਿਖੇ ਦੁਕਾਨ ਹੈ ਜਦੋਂ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ ਸਵਿਫਟ ਕਾਰ 'ਚ ਸਵਾਰ ਵਿਅਕਤੀ ਆਇਆ ਤਾਂ ਉਸ ਨੇ ਪੈਸੇ ਟਰਾਂਸਫਰ ਕਰਨ ਲਈ ਕਿਹਾ ਅਤੇ ਉਸ ਤੋਂ ਬਾਅਦ ਬਾਹਰ ਚਲਾ ਗਿਆ। ਫਿਰ ਪਿਸਤੌਲ ਦੀ ਨੋਕ 'ਤੇ 2 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟ ਤੋਂ ਪਹਿਲਾਂ ਲੁਟੇਰੇ ਨੇ ਉਸ ਦੇ ਦਾਤ ਵੀ ਮਾਰਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕ ਦਿੱਤੀ ਹੈ।