
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਚੋਰਾਂ ਨੇ ਪਿੰਡ ਗਿਲਜੀਆਂ ਵਿਚ ਇਕ ਘਰ ਦੇ ਬਾਹਰ ਗਲੀ 'ਚ ਖੜੀ ਕੀਤੀ ਗਈ ਮਾਰੂਤੀ 800 ਕਾਰ ਚੋਰੀ ਕਰ ਲਈ ਹੈ। ਐੱਸ. ਆਈ. ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਏ ਸੇਵਾ ਸਿੰਘ ਪੁੱਤਰ ਮਹਿੰਗਾ ਸਿੰਘ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।
ਸੇਵਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ, ਜੋ ਚੋਰ ਚੋਰੀ ਕਰਕੇ ਲੈ ਗਏ ਹਨ। ਮਾਮਲਾ ਦਰਜ ਕਰਕੇ ਪੁਲਿਸ ਸੀ. ਸੀ. ਸੀ. ਟੀ. ਕੈਮਰਿਆਂ ਦੀ ਮਦਦ ਨਾਲ ਜਾਂਚ ਵਿਚ ਜੁਟੇ ਹੋਏ ਹਨ।
ਹੋਰ ਖਬਰਾਂ
Rimpi Sharma
Rimpi Sharma