ਚੋਰਾਂ ਦੇ ਹੌਸਲੇ ਬੁਲੰਦ : ਦਰਗਾਹ ‘ਚੋਂ ਗੋਲਕ ਚੋਰੀ ਕਰ ਚੋਰ ਹੋਇਆ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਚੋਰਾਂ ਦੇ ਹੌਸਲੇ ਦਿਨੋ-ਦਿਨ ਵੱਧ ਰਹੇ ਹਨ, ਜੋ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ। ਜਲੰਧਰ ਦੇ ਆਬਾਦਪੁਰਾ 'ਚ ਸਾਹਮਣੇ ਆਇਆ ਹੈ, ਜਿਥੇ ਚੋਰ ਰਿਕਸ਼ੇ 'ਤੇ ਆ ਕੇ ਦਰਗਾਹ ਦੇ ਅੰਦਰ ਪਈ ਗੋਲਕ ਨੂੰ ਚੁੱਕ ਕੇ ਲੈ ਗਿਆ।

ਜਦੋਂ ਦਰਗਾਹ ਦੇ ਸੇਵਾਦਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਨ੍ਹਾਂ 'ਚ ਇਕ ਚੋਰ ਰਿਕਸ਼ੇ 'ਤੇ ਆਇਆ ਦਿਖਾਈ ਦਿੱਤਾ, ਜੋ ਦਰਗਾਹ ਅੰਦਰ ਪਈ ਗੋਲਕ ਨੂੰ ਚੁੱਕ ਕੇ ਲੈ ਗਿਆ, ਜਿਸ ਤੋਂ ਬਾਅਦ ਥਾਣਾ ਨੰਬਰ 6 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..