21 ਜੂਨ ਤੱਕ ਵਧੀਆਂ ਕੈਨੇਡਾ-ਅਮਰੀਕਾ ਸਰਹੱਦੀ ਪਾਬੰਦੀਆਂ

by vikramsehajpal

ਟਾਰਾਂਟੋ (ਦੇਵ ਇੰਦਰਜੀਤ) : ਦੋਵਾਂ ਦੇਸ਼ਾਂ ਵਿਚਾਲੇ ਗੈਰ ਜ਼ਰੂਰੀ ਟਰੈਵਲ ਪਾਬੰਦੀਆਂ 21 ਮਾਰਚ, 2020 ਤੋਂ ਹੀ ਹਨ। ਇਨ੍ਹਾਂ ਪ੍ਰਬੰਧਾਂ ਸਦਕਾ ਵਣਜ ਤੇ ਵਪਾਰ ਉੱਤੇ ਕਾਫੀ ਅਸਰ ਪਿਆ ਹੈ। ਇਸ ਦੇ ਨਾਲ ਹੀ ਹੈਲਥ ਕੇਅਰ ਵਰਕਰਜ਼ ਜਿਵੇਂ ਕਿ ਨਰਸਾਂ ਆਦਿ ਜੋ ਕਿ ਸਰਹੱਦ ਦੇ ਪਰਲੇ ਪਾਸੇ ਰਹਿੰਦੇ ਹਨ ਨੂੰ ਵੀ ਕਾਫੀ ਦਿੱਕਤਾਂ ਹੋ ਰਹੀਆਂ ਹਨ।ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸੰਕੇਤ ਦਿੱਤਾ ਸੀ ਕਿ ਸੋਸ਼ਲ ਪਾਬੰਦੀਆਂ ਹਟਾਇਆ ਜਾਣਾ ਵੈਕਸੀਨੇਸ਼ਨ ਦੀ ਦਰ ਉੱਤੇ ਨਿਰਭਰ ਕਰਦਾ ਹੈ ਤੇ ਇਸ ਦੇ ਨਾਲ ਹੀ ਕੋਵਿਡ-19 ਵਾਇਰਸ ਦੀ ਕਮਿਊਨਿਟੀ ਟਰਾਂਸਮਿਸ਼ਨ ਵਿੱਚ ਆਉਣ ਵਾਲੀ ਕਮੀ ਉੱਤੇ ਵੀ ਇਹ ਨਿਰਭਰ ਕਰਦਾ ਹੈ।

ਕੈਨੇਡਾ-ਅਮਰੀਕਾ ਸਰਹੱਦ ਨੂੰ ਇੱਕ ਹੋਰ ਮਹੀਨੇ ਲਈ ਗੈਰ ਜ਼ਰੂਰੀ ਆਵਾਜਾਈ ਲਈ ਬੰਦ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਮੌਜੂਦਾ ਸਮਝੌਤਾ ਮੁੱਕਣ ਵਿੱਚ ਕੁੱਝ ਕੁ ਦਿਨ ਹੀ ਰਹਿ ਗਏ ਸਨ।

ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਆਮ ਵਰਗੀ ਜਿ਼ੰਦਗੀ ਜਲਦ ਤੋਂ ਜਲਦ ਚਾਹੁੰਦੇ ਹਾਂ ਪਰ ਇਸ ਲਈ ਸਾਨੂੰ ਕੋਵਿਡ-19 ਕੇਸ ਨਿਯੰਤਰਣ ਵਿੱਚ ਚਾਹੀਦੇ ਹਨ ਤੇ ਇਹ ਵੀ ਚਾਹੀਦਾ ਹੈ ਕਿ 75 ਫੀ ਸਦੀ ਲੋਕ ਵੈਕਸੀਨੇਟ ਹੋ ਚੁੱਕੇ ਹੋਣ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਕੈਨੇਡਾ ਵਿੱਚ 46:05 ਫੀ ਸਦੀ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਤੇ ਸਿਰਫ 3·77 ਫੀ ਸਦੀ ਲੋਕਾਂ ਨੂੰ ਦੂਜੀ ਡੋਜ਼ ਲੱਗੀ ਹੈ। ਇਸ ਦੌਰਾਨ ਅਮਰੀਕਾ ਵਿੱਚ 47·19 ਫੀ ਸਦੀ ਲੋਕਾਂ ਨੂੰ ਪਹਿਲੀ ਡੋਜ਼ ਤੇ 37·03 ਫੀ ਸਦੀ ਲੋਕਾਂ ਨੂੰ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ।

More News

NRI Post
..
NRI Post
..
NRI Post
..