ਪੰਜਾਬ ‘ਚ ਵੋਟਿੰਗ ਦਾ ਜੋਸ਼, ਵਿਆਹ ਵਾਲਾ ਮੁੰਡਾ ਘੋੜੀ ਚੜ੍ਹਨ ਤੋਂ ਪਹਿਲਾਂ ਪੁੱਜਾ ਵੋਟ ਪਾਉਣ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਵੋਟਰਾਂ ਦਾ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ 'ਤੇ ਪੁੱਜਣਾ ਸ਼ੁਰੂ ਹੋ ਗਿਆ ਸੀ। ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੋਟ ਪਾਉਣ ਲਈ ਉਤਸ਼ਾਹ ਹੈ।ਇਸੇ ਤਹਿਤ ਇਕ ਨੌਜਵਾਨ ਆਪਣੇ ਵਿਆਹ ਵਾਲੇ ਦਿਨ ਘੋੜੀ ਚੜ੍ਹਨ ਤੋਂ ਪਹਿਲਾਂ ਪਹਿਲਾਂ ਰੂਪਨਗਰ (ਰੋਪੜ) ਦੇ ਸਰਕਾਰੀ ਆਈ.ਟੀ.ਆਈ (ਲੜਕੀਆਂ) ਪੋਲਿੰਗ ਬੂਥ 'ਤੇ ਵੋਟ ਪਾਉਣ ਲਈ ਪਹੁੰਚਿਆ।

More News

NRI Post
..
NRI Post
..
NRI Post
..