ਸਮਾਰਟ ਸਹੂਲਤਾਂ ਨਾਲ ਲੈੱਸ ਤੇਜਸ ਸਮਾਰਟ ਕੋਚ ਹੁਣ ਦਿੱਲੀ ਤੋਂ ਮੁੰਬਈ ਰਾਜਧਾਨੀ ਐਕਸਪ੍ਰੈੱਸ ਨੂੰ ਤੋਹਫ਼ਾ

by Vikram Sehajpal

ਦਿੱਲੀ (ਦੇਵ ਇੰਦਰਜੀਤ) : ਯਾਤਰੀਆਂ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨਾਂ ਤਹਿਤ ਰੇਲਵੇ ਨੇ ਕਿਹਾ ਹੈ ਕਿ ਉਹ ਅਪਗ੍ਰੇਡ ਤੇਜਸ ਸਮਾਰਟ ਕੋਚਾਂ ਨਾਲ ਰਾਜਧਾਨੀ ਐਕਸਪ੍ਰੈੱਸ ਟਰੇਨਾਂ ਦਾ ਸੰਚਾਲਨ ਕਰੇਗਾ। ਰੇਲ ਮੰਤਰਾਲੇ ਦੇ ਬੁਲਾਰੇ ਡੀਜੇ ਨਾਰਾਇਣ ਨੇ ਕਿਹਾ ਕਿ ਭਾਰਤੀ ਰੇਲਵੇ 'ਚ ਉੱਨਤ ਆਰਾਮਦੇਹ ਰੇਲ ਯਾਤਰਾ ਦੇ ਇਕ ਨਵੇਂ ਯੁੱਗ ਦਾ ਆਰੰਭ ਕੀਤਾ ਜਾ ਰਿਹਾ ਹੈ। ਪੱਛਮੀ ਰੇਲਵੇ 'ਚ ਨਵੇਂ ਅਪਗ੍ਰੇਡ ਤੇਜਸ ਸਲੀਪਰ ਕੋਚ ਰੈਕ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚਮਕੀਲੇ ਗੋਲਡਨ ਕੋਚ ਸਮਾਰਟ ਫੀਚਰ ਨਾਲ ਲੈਸ ਹਨ।