ਯੂਰਪੀਅਨ ਯੂਨੀਅਨ ਤਾਲਿਬਾਨ ਲਈ ਸਰਕਾਰ ਤੈਅ ਕੀਤੀਆਂ ਸ਼ਰਤਾਂ

by vikramsehajpal

ਯੂਰਪੀਅਨ ਯੂਨੀਅਨ (ਦੇਵ ਇੰਦਰਜੀਤ) : ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨੇ ਅਫਗਾਨਿਸਤਾਨ ਦੇ ਨਵੇਂ ਸ਼ਾਸਕ ਵਜੋਂ ਤਾਲਿਬਾਨ ਨਾਲ ਸੰਬੰਧਾਂ ਦੇ ਪੱਧਰ ਦੇ ਬਾਰੇ 'ਚ ਸ਼ੁੱਕਰਵਾਰ ਨੂੰ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਸਮੇਤ ਵੱਖ-ਵੱਖ ਸ਼ਰਤਾਂ ਦੀ ਇਕ ਸੂਚੀ ਤਿਆਰ ਕੀਤੀ। ਪਿਛਲੇ ਮਹੀਨੇ ਅਫਗਾਨ ਸਰਕਾਰ ਦੇ ਡਿੱਗਣ ਅਤੇ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ 27 ਦੇਸ਼ਾਂ ਦੇ ਸੰਘ ਨੇ ਯੁੱਧ ਪ੍ਰਭਾਵਿਤ ਦੇਸ਼ਾਂ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਪਰ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਉਂਕਿ ਹੁਣ ਜਦ ਤਾਲਿਬਾਨ ਸੱਤਾ 'ਚ ਆ ਗਿਆ ਹੈ ਤਾਂ ਉਹ ਸਹਿਯੋਗ ਦੀ ਇੱਛਾ ਰੱਖਦੇ ਹਨ।

ਈ.ਯੂ. ਮਨੁੱਖੀ ਸਹਾਇਤਾ ਪਹੁੰਚਾਉਣ ਅਤੇ ਕਾਬੁਲ ਤੋਂ ਅਫਗਾਨ ਸਹਿਯੋਗੀਆਂ ਅਤੇ ਕਰਮਚਾਰੀਆਂ ਨੂੰ ਬਾਹਰ ਕੱਢਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਸ਼ਰਨਾਰਥੀਆਂ ਨੂੰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨਾਲ ਕਿ ਯੂਰਪ 'ਚ ਕੋਈ ਹੋਰ ਸੰਕਟ ਪੈਦਾ ਨਾ ਹੋਵੇ। ਸਲੋਵੇਨੀਆ 'ਚ ਯੂਰਪੀਅਨ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਈ.ਯੂ. ਦੇ ਵਿਦੇਸ਼ ਨੀਤੀ ਮੁਖੀ ਜੋਸੇਫ ਬੋਰੇਲ ਨੇ ਕਿਹਾ ਕਿ ਤਾਲਿਬਾਨ ਦੀ ਕਿਸੇ 'ਚੰਗੀ ਨੀਅਤ' ਨੂੰ ਪਰਖਣ ਲਈ ਉਸ ਨੂੰ ਕਈ ਕਸੌਟੀਆਂ 'ਤੇ ਪਰਖੇਗਾ।

ਜਿਨ੍ਹਾਂ 'ਚ ਇਹ ਵੀ ਸ਼ਾਮਲ ਹੈ ਕਿ ਅਫਗਾਨਿਸਤਾਨ ਦੂਜੇ ਦੇਸ਼ਾਂ 'ਚ ਅੱਤਵਾਦ ਦੇ ਨਿਰਯਾਤ ਦਾ ਆਧਾਰ ਨਹੀਂ ਬਣੇਗਾ ਅਤੇ ਮਨੁੱਖੀ ਸਹਾਇਤਾ ਤੱਕ ਲੋਕਾਂ ਦੀ ਸੁੰਤਤਰ ਪਹੁੰਚ ਦੀ ਵਚਨਬੱਧਤਾ ਜ਼ਾਹਰ ਕਰੇਗਾ ਅਤੇ ਮਨੁੱਖੀ ਅਧਿਕਾਰਾਂ, ਕਾਨੂੰਨ ਦੇ ਸ਼ਾਸਨ ਅਤੇ ਪ੍ਰੈੱਸ ਦੀ ਸੁਤੰਤਰਾ ਦੇ ਖੇਤਰਾਂ 'ਚ ਮਾਪਦੰਡਾਂ ਦਾ ਪਾਲਣ ਕਰੇਗਾ।