ਅਮਰੀਕਾ ਵੱਲੋ ਇਰਾਨ ਵਿੱਚ ਤੇਲ ਦੇ ਵਪਾਰ ਸੰਬੰਧੀ ਫੈਸਲੇ ਤੇ ਈ. ਯੂ. ਨੇ ਜਤਾਈ ਚਿੰਤਾ

by mediateam

ਬਰੂਸੇਲਸ , 06 ਮਈ (ਰਣਜੀਤ ਕੌਰ): 

ਈ. ਯੂ. ਦੇ ਵਿਦੇਸ਼ੀ ਚੀਫ ਅਤੇ ਉੱਚ ਕੂਟਨਿਤਕ ਦੁਆਰਾ ਇਕਠੀ ਸਟੇਟਮੈਂਟ ਬਣਾਈ ਗਈ ਜਿਸ ਵਿਚ ਲਿਖਿਆ ਗਿਆ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਉੱਚ ਅਧਿਕਾਰੀ ਅਤੇ ਫਰਾਂਸ, ਜਰਮਨੀ ਅਤੇ ਯੂ. ਕੇ. ਦੇ ਵਿਦੇਸ਼ੀ ਮੰਤਰੀ ਹੋਣ ਤੇ ਨਾਤੇ ਅਮਰੀਕਾ ਵੱਲੋ ਇਰਾਨ ਵਿੱਚ ਤੇਲ  ਦੇ ਵਪਾਰ ਸੰਬੰਧੀ ਅਤੇ ਜੇ. ਸੀ. ਪੀ. ਓ. ਏ.ਦੇ ਫਰੇਮ ਵਰਕ ਵਿਚ ਆਉਣ ਵਾਲੇ ਨਿਊ ਕਲੀਅਰ ਨਾਨ ਪ੍ਰੋਲੀਫਿਰੇਸ਼ਨ ਪ੍ਰੋਜੈਕਟਾਂ ਵਿਚ ਮਾਫੀ ਨਾ ਵਧਾਉਣ ਬਾਰੇ ਪਛਤਾਵਾ ਅਤੇ ਚਿੰਤਾ ਜਾਹਿਰ ਕਰਦੇ ਹਾਂ।


ਪਿਛਲੇ ਮਹੀਨੇ ਅਮਰੀਕਾ ਨੇ ਘੋਸ਼ਣਾ ਕੀਤੀ ਸੀ ਕਿ ਸਾਊਥ ਕੋਰੀਆ,ਚੀਨ ,ਭਾਰਤ ਅਤੇ ਪੰਜ ਹੋਰ ਦੇਸ਼ਾ ਦੇ ਇਰਾਨੀ ਤੇਲ ਦੇ ਅਯਾਤਾ ਨੂੰ ਕੋਈ ਵੀ ਨਵੀਂ ਮਾਫੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ਅਤੇ ਨਾਲ ਹੀ ਉਸਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਈਰਾਨ ਨੂੰ ਇਸਦੇ ਬੁਸ਼ਹਰ ਨਿਊਕਲੀਅਰ ਪਲਾਂਟ ਵਿੱਚ ਸਹਾਇਤਾ ਕਰਨ ਲਈ ਪ੍ਰਵਾਨਗੀ ਨੂੰ ਸਦਾ ਦੇਣਾ ਹੋਵੇਗਾ।

ਇਰਾਨ ਨੂੰ ਸਾਰੇ ਪ੍ਰੋਲਿਫਿਰੇਸ਼ਨ ਸੰਵੇਦਨਸ਼ੀਲ ਗਤੀਵਿਧੀਆ ਨੂੰ ਜਿਵੇਂ ਕਿ ਯੂਰੇਨੀਅਮ ਸੰਪੂਰਨਤਾ ਨੂੰ ਰੋਕ ਦੇਣਾ ਚਾਈਦਾ ਹੈ ਅਸੀਂ ਕੋਈ ਵੀ ਇਹੋ ਜਿਹਾ ਐਕਸ਼ਨ ਸਵੀਕਾਰ ਨਹੀ ਕਰਨਗੇ ਜਿਸ ਵਿਚ ਨਿਰੰਤਰ ਇਹੋ ਜਿਹੇ ਸੰਪੂਰਨਤਾ ਨੂੰ ਸਹਿਯੋਗ ਦੇਵੇ ਹੁਣ ਇਰਾਨ ਨੂੰ ਹੈਵੀ ਵਾਟਰ ਵੀ ਸਟੋਰ ਨਹੀਂ ਕਰਨ ਦਿੱਤਾ ਜਾਵੇਗਾ।ਇਹੋ ਜਿਹਾ ਕੋਈ ਵੀ ਹੋਰ ਵਾਟਰ ਵੀ ਇਰਾਨ ਵਿਚ ਉਪਲਬੱਧ ਨਹੀਂ ਹੋਵੇਗਾ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਦੇ ਪ੍ਰਸ਼ਾਸਨ ਵਿਚ ਆਉਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਦੇ ਸੰਬੰਧ ਹੋਰ ਵੀ ਖਰਾਬ ਹੋ ਗਏ ਜਦੋਂ ਉਸਨੇ ਇਰਾਨ ਦੇ ਨਾਲ ਨਿਊਕਲੀਅਰ ਡੀਲ ਨੂੰ ਖਤਮ ਕਰ ਦਿੱਤਾ ,ਨਵੰਬਰ  2018 ਵਿਚ ਵਾਸ਼ਿੰਗਟਨ ਨੇ ਇਰਾਨ ਨਾਲ ਨਿਊਕਲੀਅਰ ਕਾਪਰੇਸ਼ਨ ਤੇ ਮੁੜ ਪ੍ਰਵਾਨਗੀ ਦੇ ਦਿੱਤੀ ਜਿਸ ਵਿਚ ਇਰਾਨ ਸੰਸਥਾਵਾਂ ਦੇ ਐਟੋਮਿਕ ਏਨਰਜੀ ਆਰਗਣਾਈਜ਼ੇਸ਼ਨ ਨੂੰ ਦੁਬਾਰਾ ਤੋ ਤਿਆਰ ਕਰਨਾ ਸ਼ਾਮਿਲ ਸੀ।

ਵਿਦੇਸ਼ੀ ਸਹਿਯੋਗ ਜਿਸ ਨਾਲ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਵਧਾਇਆ ਜਾ ਸਕਦਾ ਸੀ ਉਸ ਉੱਤੇ ਨਵੀ ਪਾਬੰਦੀਆਂ ਲਗਾ ਦਿੱਤੀਆਂ , ਮਾਰਚ 2019 ਵਿਚ ਅਮਰੀਕਾ ਨੇ ਇਰਾਨ ਦੇ ਵੀ ਐੱਮ ਡੀ ਪ੍ਰੋਲੀਫ਼ਿਰੇਸ਼ਨ ਸੇਂਸਟਿਵ ਐਕਟੀਵਿਟੀਜ਼ ਨਾਲ ਸੰਬੰਧਿਤ 31 ਇਰਾਨੀ ਵਿਅਕਤੀ ਅਤੇ ਸੰਸਥਾਵਾਂ ਨਿਯੁਕਤ ਕੀਤੀਆਂ।

More News

NRI Post
..
NRI Post
..
NRI Post
..