ਯੂਰਪੀਅਨ ਪ੍ਰੀਸ਼ਦ ਦਾ ਵੱਡਾ ਕਦਮ : ਰੂਸ ਨੂੰ ਮਨੁੱਖੀ ਅਧਿਕਾਰ ਸੰਸਥਾ ‘ਚੋਂ ਕੀਤਾ ਬਾਹਰ

by jaskamal

ਨਿਊਜ਼ ਡੈਸਕ : ਯੂਰਪੀਅਨ ਪ੍ਰੀਸ਼ਦ ਨੇ ਯੂਕਰੇਨ 'ਤੇ ਹਮਲਾ ਕਰਨ ਦੇ ਮਾਸਕੋ ਦੇ ਕਦਮ ਨੂੰ ਲੈ ਕੇ ਰੂਸ ਨੂੰ ਮਹਾਦੀਪ ਦੀ ਸਭ ਤੋਂ ਮਹੱਤਵਪੂਰਨ ਮਨੁੱਖੀ ਅਧਿਕਾਰ ਸੰਸਥਾ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪ੍ਰੀਸ਼ਦ ਦੇ ਮੰਤਰੀਆਂ ਦੀ ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਰੂਸੀ ਸੰਘ, 26 ਸਾਲਾ ਦੀ ਮੈਂਬਰਸ਼ਿਪ ਤੋਂ ਬਾਅਦ ਅੱਜ ਤੋਂ ਯੂਰਪੀਅਨ ਪ੍ਰੀਸ਼ਦ ਦਾ ਮੈਂਬਰ ਨਹੀਂ ਮੰਨਿਆ ਜਾਵੇਗਾ।

ਪ੍ਰੀਸ਼ਦ ਦੇ 47 ਮੈਂਬਰ ਦੇਸ਼ ਹਨ। ਯੂਕਰੇਨ 'ਚ ਰੂਸ ਦੀ ਫੌਜੀ ਕਾਰਵਾਈ ਦੀ ਹਫ਼ਤਿਆਂ ਤੋਂ ਕੀਤੀ ਜਾ ਰਹੀ ਨਿੰਦਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਹਫ਼ਤੇ ਦੀ ਸ਼ੁਰੂਆਤ 'ਚ ਪ੍ਰੀਸ਼ਦ ਦੀ ਵਿਧਾਨ ਸਭਾ ਨੇ ਰੂਸ ਨੂੰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਆਮ ਸਹਿਮਤੀ ਨਾਲ ਰੂਸ ਨੂੰ ਮਨੁੱਖੀ ਅਧਿਕਾਰ ਸੰਸਥਾ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ।