ਵਿਆਹ ਹੋਣ ਤੋਂ ਬਾਅਦ ਵੀ ਲਾੜੀ ਆਸ਼ਕ ਨਾਲ ਕਰਦੀ ਸੀ ਗੱਲਾਂ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਰੋਹਤਕ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਦੇਰ ਰਾਤ ਲਾੜੀ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਈ। ਦੱਸਿਆ ਜਾ ਰਿਹਾ ਇਸ ਬਾਰੇ ਜਦੋ ਸਹੁਰਾ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਥਾਣੇ ਦਰਜ਼ ਕਰਵਾਈ ।ਮਹਿਲਾ ਸੋਨੀਪਤ ਦੀ ਰਹਿਣ ਵਾਲੇ ਹੈ ਤੇ ਉਸ ਦਾ 20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ । ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਕਿਸੇ ਹੋਰ ਨੌਜਵਾਨ ਨਾਲ ਗੱਲ ਕਰਦੀ ਸੀ। ਲਾੜੀ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਦੱਸੇ ਜਾ ਰਹੇ ਹਨ। ਸ਼ਿਕਾਇਤ 'ਚ ਪੀੜਤ ਨੇ ਕਿਹਾ ਕਿ ਉਸ ਦਾ ਵਿਆਹ ਸੋਨੀਪਤ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ।ਜਿਸ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ ਪਰ ਦੇਰ ਰਾਤ ਉਸ ਦੀ ਪਤਨੀ ਗਹਿਣੇ ਤੇ ਨਕਦੀ ਲੈ ਕੇ ਘਰੋਂ ਫਰਾਰ ਹੋ ਗਈ। ਇਹ ਘਟਨਾ ਉਸ ਸਮੇ ਵਾਪਰੀ ਜਦੋ ਪੂਰਾ ਪਰਿਵਾਰ ਘਰ 'ਚ ਸੌਂ ਰਿਹਾ ਸੀ ।ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।