ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰੇ ਗਾਇਕ ਕੇਐੱਸ ਮੱਖਣ

by jaskamal

ਪੱਤਰ ਪ੍ਰੇਰਕ : ਕਲਾਕਾਰਾਂ ਅਤੇ ਵਿਵਾਦਾਂ ਦਾ ਪੁਰਾਣਾ ਰਿਸ਼ਤਾ ਹੈ, ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਗਾਇਕ-ਅਦਾਕਾਰ ਇਸ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੁਣ ਪੰਜਾਬੀ ਗਾਇਕ ਕੇਐੱਸ ਮੱਖਣ ਵੀ ਵਿਵਾਦ ਦਾ ਸਾਹਮਣਾ ਕਰ ਰਹੇ ਹਨ, ਇਸ ਦਾ ਕਾਰਨ ਹੈ ਉਹਨਾਂ ਦਾ ਆਉਣ ਵਾਲਾ ਨਵਾਂ ਗੀਤ।

ਦਰਅਸਲ ਗਾਇਕ ਕੇਐੱਸ ਮੱਖਣ ਦਾ ਨਵਾਂ ਗੀਤ 'ਜ਼ਮੀਨ ਦਾ ਰੌਲ਼ਾ' ਨੇ ਇੱਕ ਵਿਵਾਦ ਨੂੰ ਜਨਮ ਦਿੱਤਾ ਹੈ, ਜ਼ਿਕਰਯੋਗ ਹੈ ਕਿ ਗਾਇਕ ਮੱਖਣ ਅਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਖਿਲਾਫ਼ ਪੰਡਿਤ ਰਾਓ ਧਰਨੇਵਰ ਦੁਆਰਾ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਧਰਨੇਵਰ ਨੇ ਲਿਖਿਆ ਹੈ ਕਿ ਕੇਐਸ ਮੱਖਣ ਦਾ ਨਵਾਂ ਗੀਤ 'ਜ਼ਮੀਨ ਦਾ ਰੌਲ਼ਾ' ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ, ਉਸ ਵਿੱਚ ਹਥਿਆਰਾਂ ਦਾ ਪ੍ਰਚਾਰ ਕੀਤਾ ਗਿਆ ਹੈ।