ਨਾਬਾਲਗ ਵਿਦਿਆਰਥੀ ਵੀ ਹੁਣ ਕਰ ਸਕਣਗੇ ਕੈਨੇਡਾ ਪੜ੍ਹਾਈ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਕੈਨੇਡਾ ਤੋਂ ਖ਼ੁਸ਼ਖ਼ਬਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਨਾਬਾਲਗ ਵਿਦਿਆਰਥੀ ਵੀ ਕੈਨੇਡਾ 'ਚ ਪੜ੍ਹਾਈ ਕਰਕੇ ਆਪਣਾ ਚੰਗਾ ਭਵਿੱਖ ਬਣਾ ਸਕਣਗੇ। ਦੱਸਿਆ ਜਾ ਰਿਹਾ ਕੈਨੇਡਾ ਦੇ ਮਾਈਨਰ ਸਟੱਡੀ ਵੀਜ਼ਾ ਤਹਿਤ 4 ਤੋਂ 17 ਸਾਲ ਦੇ ਵਿਦਿਆਰਥੀ 12ਵੀਂ ਤੱਕ ਕੈਨੇਡਾ ਦੇ ਸਕੂਲ 'ਚ ਪੜ੍ਹਾਈ ਕਰਨ ਲਈ ਜਾ ਸਕਦੇ ਹਨ। ਇਸ ਵੀਜ਼ੇ ਦੌਰਾਨ ਬੱਚੇ ਦੇ ਮਾਪੇ ਵੀ ਗਾਰਡੀਅਨ ਬਣ ਕੇ ਨਾਲ ਜਾ ਸਕਦੇ ਹਨ । ਜੇਕਰ ਕਿਸੇ ਵੀ ਬੱਚੇ ਦੇ ਮਾਤਾ- ਪਿਤਾ ਕੈਨੇਡਾ ਕਿਸੀ ਕਾਰਨ ਤੋਂ ਬੱਚੇ ਨਾਲ ਨਹੀ ਜਾ ਸਕਦੇ ਹਨ ਤਾਂ ਸਕੂਲ ਬੱਚੇ ਦੀ ਕਸਟੱਡੀ ਲੈ ਲੈਂਦਾ ਹੈ । ਜਾਣਕਾਰੀ ਅਨੁਸਾਰ ਜੇਕਰ ਕਿਸੇ ਵੀ ਬੱਚੇ ਦੇ ਮਾਪੇ ਕੈਨੇਡਾ ਪਹੁੰਚ ਕੇ ਆਪਣਾ ਵੀਜ਼ਾ ਵਰਕ 'ਚ ਬਦਲਵਾ ਲੈਂਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੋ ਜਾਂਦੀ ਹੈ ।