ਰੋਮ (ਇੰਦਰਜੀਤ ਸਿੰਘ) : ਪੰਜਾਬ ਸਮੇਤ ਜਿਥੇ ਪੂਰੇ ਭਾਰਤ ਵਿਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਥੇ ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਦੇਸ਼ਾਂ ਜਿਥੇ ਪੰਜਾਬੀ ਜਾ ਕੇ ਵਸਦੇ ਹਨ, ਉਥੇ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੇ ਸਬੰਧ ਵਿਚ ਸਮਾਗਮ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਹੀ ਭਗਵਾਨ ਰਿਸ਼ੀ ਵਾਲਮੀਕਿ ਜੀ ਦੇ ਆਗਮਨ ਪੁਰਬ ਮੌਕੇ ਇਟਲੀ ਦੇ ਸ਼ਰਧਾਲੂਆਂ ਵੱਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਜੋਯਨ ਕਰਕੇ ਵਾਲਮੀਕਿ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਭਗਵਾਨ ਵਾਲਮੀਕਿ ਸਭਾ ਮਾਰਕੇ ਦੇ ਪ੍ਰਬੰਧਾਂ ਹੇਠ ਕਰਵਾਏ ਪ੍ਰੋਗਰਾਮ ਵਿਚ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਆਏ ਹੋਏ ਸ਼ਰਧਾਲੂਆਂ ਨਾਲ ਵਿਚਾਰ ਕਰਦਿਆਂ ਭਗਵਾਨ ਰਿਸ਼ੀ ਵਾਲਮੀਕਿ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ।
ਇਸ ਸਮਾਗਮ ਵਿਚ ਵਾਲਮੀਕਿ ਭਾਈਚਾਰੇ ਸਮੇਤ ਪੁੱਜੇ ਹੋਰ ਸ਼ਰਧਾਲੂਆਂ ਵੱਲੋਂ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਗਏ। ਸਥਾਨਕ ਅਧਿਕਾਰੀਆਂ ਤੋਂ ਇਲਾਵਾ ਪੁੱਜੇ ਇਟਾਲੀਅਨ ਸ਼ਰਧਾਲੂਆਂ ਵੱਲੋਂ ਇਸ ਸਮਾਗਮ ਦੀ ਭਰਪੂਰ ਪ੍ਰੰਸ਼ਸਾ ਕੀਤੀ ਗਈ। ਇਸ ਦੌਰਾਨ ਗਾਇਕ ਸੋਨੀ ਖਹਿਰਾ ਸਮੇਤ ਆਏ ਬੁਲਾਰਿਆਂ ਵੱਲੋਂ ਭਗਵਾਨ ਵਾਲਮੀਕਿ ਦੀ ਸ਼ੋਭਾ ਤੇ ਗੁਣਗਾਨ ਕੀਤੇ ਗਏ। ਲੰਗਰਾਂ ਦੀ ਸੇਵਾ ਦੀਪਕ ਗਿੱਲ ਤੇ ਵਿੱਕੀ ਵੱਲੋਂ ਕੀਤੀ ਗਈ। ਗੁਰੂ ਰਵਿਦਾਸ ਸਭਾ ਮਾਰਕੇ ਦੇ ਪ੍ਰਧਾਨ ਸ੍ਰੀ ਰਮੇਸ਼ ਲਾਲ ਅਤੇ ਵਾਲਮੀਕਿ ਸਭਾ ਮਾਰਕੇ ਦੇ ਪ੍ਰਧਾਨ ਸ੍ਰੀ ਬਹਾਦੁਰ ਭੱਟੀ ਵੱਲੋਂ ਆਏ ਹੋਏ ਸ਼ਰਧਾਲੂਆਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਪੁਨੀਤ ਪੁਮਾਰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ।ਪ੍ਰਬੰਧਕਾਂ ਨੇ ਦੱਸਿਆ ਕਿ ਇਟਲੀ ਵਿਚ ਹਰ ਸਾਲ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਜਾਂਦਾ ਹੈ ਤੇ ਪੰਜਾਬ ਤੋਂ ਬਾਲ ਯੋਗੀ ਬਾਬਾ ਪ੍ਰਗਟ ਨਾਥ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਮਾਗਮਾਂ ਵਿਚ ਸ਼ਿਰਕਤ ਕਰਦੇ ਹਨ।
ਇਟਲੀ ਵਿਚ ਕਰਵਾਏ ਗਏ ਸਮਾਗਮਾਂ ਵਿਚ ਚੈਅਰਮੈਨ ਮੋਹਨ ਲਾਲ ਸਹੋਤਾ, ਬਹਾਦਰ ਸਿੰਘ ਭੱਟੀ ਪ੍ਰਧਾਨ, ਵਾਈਸ ਪ੍ਰਧਾਨ ਬਲਵੀਰ ਗਿੱਲ, ਦੀਪਕ ਗਿੱਲ, ਲਿੱਲੀ ਨਾਹਰ, ਹਰਜਿੰਦਰ ਸਿੰਘ ਸਿੱਧੂ, ਡਾ ਅਸ਼ੋਕ ਕੁਮਾਰ ਹੰਸ, ਜਤਿੰਦਰ ਕੁਮਾਰ, ਜੱਗੀ ਸਹੋਤਾ, ਪਲਵਿੰਦਰ ਰੰਧਾਵਾ, ਜਤਿੰਦਰ ਕੁਮਾਰ ਸਿੱਧੂ, ਭੁਪਿੰਦਰ ਸਿੰਘ ਲਾਹੌਰੀ, ਅਸ਼ੋਕ ਥਾਪਰ, ਅਸ਼ੋਕ ਚੋਪੜਾ, ਧਰਮਵੀਰ ਲਾਲ ਸੋਨੂੰ, ਤੇਜ਼ ਪਾਲ ਸਹੋਤਾ, ਜਤਿੰਦਰ ਕੁਮਾਰ ਨਾਹਰ, ਸੁਰਜੀਤ ਕੁਮਾਰ ਗਿੱਲ, ਰਿੱਕੀ ਸਿੱਧੂ, ਮਨਜੀਤ ਕੁਮਾਰ, ਜੈਲਵਿੰਦਰ ਸਿੰਘ, ਦੀਪਕ ਸੰਧੂ ਆਦਿ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।



