ਕੱਲ ਨੂੰ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮਿਲੇਗੀ ਸੋਨੇ ਦੀ ਮੁੰਦਰੀ ਤੇ 720 ਕਿਲੋ ਮੱਛੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਦੇ PM ਨਰਿੰਦਰ ਮੋਦੀ ਦਾ ਕੱਲ ਯਾਨੀ 17 ਸਤੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਦੱਸ ਦਈਏ ਕਿ ਉਨ੍ਹਾਂ ਦੇ ਜਨਮ ਦਿਨ ਤੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਇਕ ਅਨੋਖਾ ਤੋਹਫ਼ਾ ਦਿੱਤਾ ਜਾਵੇਗਾ । PM ਮੋਦੀ ਦੇ ਜਨਮ ਦਿਨ 'ਤੇ ਭਾਜਪਾ ਵਰਕਰਾਂ ਵਲੋਂ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਹਨ ਗਏ । ਭਾਜਪਾ ਦੀ ਤਾਮਿਲਨਾਡੂ ਇਕਾਈ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਤੇ 720 ਕਿਲੋ ਮੱਛੀ ਦੇਣ ਦਾ ਫੈਸਲਾ ਕੀਤਾ ਹੈ।

ਚੇਨਈ ਸਰਕਾਰੀ ਹਸਪਤਾਲ RSRM 'ਚ ਜਨਮ ਦਿਨ 'ਤੇ ਨਵਜਨਮੇ ਸਾਰੇ ਬੱਚਿਆਂ ਨੂੰ 2 ਗ੍ਰਾਮ ਵਜ਼ਨ ਦੀ ਸੋਨੇ ਦੀ ਮੁੰਦਰੀ ਦਿੱਤੀ ਜਾਵੇਗੀ । ਇਸ ਅੰਗੂਠੀ ਦੀ ਕੀਮਤ 5 ਹਜਾਰ ਰੁਪਏ ਹੋਵੇਗੀ। ਕਈ ਸੂਬਿਆਂ ਵਿੱਚ ਇਸ ਦਿਨ ਸਿਹਤ ਜਾਂਚ ਕੈਂਪ ਤੇ ਖੂਨਦਾਨ ਕੈਂਪ ਲਗਵਾਏ ਜਾਣਗੇ। ਭਾਜਪਾ ਪਾਰਟੀ ਵਲੋਂ ਇਸ ਦਿਨ ਕੋਈ ਵੀ ਕੇਕ ਨਾ ਕੱਟਣ ਤੇ ਹਵਨ ਨਾ ਕਰਨ ਦੀਆਂ ਸਖਤ ਹਦਾਇਤਾਂ ਦਿੱਤਾ ਹੈ ।