ਵੱਡੀ ਵਾਰਦਾਤ : ਕੁੜੀ ਨੂੰ ਹੱਥ ਲਗਾਉਣ ‘ਤੇ EX BoyFriend ਨੇ ਕੀਤਾ ਇਹ ਖੌਫ਼ਨਾਕ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਪਟੇਲ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਰਮਨਦੀਪ ਨੂੰ ਆਪਣੇ ਸਾਥੀ ਮਨਪ੍ਰੀਤ ਸਿੰਘ ਨੂੰ ਹੱਥ ਪਾਉਣਾ ਮਹਿੰਗਾ ਪਾ ਗਿਆ ਹੈ ਜੋ ਕਿ ਇਸ ਨੂੰ ਪਿਆਰ ਕਰਦਾ ਸੀ। ਦੱਸ ਦਈਏ ਕਿ ਨਰਸ ਦੇ ਪ੍ਰੇਮੀ ਮੁਕੇਸ਼ ਯਾਦਵ ਨੇ ਕੁੜੀ ਦੇ ਚਚੇਰੇ ਭਰਾ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ ਦੇ ਹੱਥ ਵੱਢ ਦਿੱਤੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਰਮਨਦੀਪ ਕੌਰ, ਮੁਕੇਸ਼ ਯਾਦਵ, ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਮਰੀਕ ਸਿੰਘ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ । ਜਿਸ ਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ।

ਮਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਸ ਦੀਆਂ 2 ਕੁੜੀਆਂ ਵਿਆਹੀਆਂ ਹੋਇਆ ਹਨ ਤੇ ਇਕ ਪੁੱਤ ਮਨਪ੍ਰੀਤ ਸੀ ਤੇ ਉਸ ਦਾ ਪੁੱਤ 2 ਸਾਲ ਦਿੱਲੀ ਹਾਰਟ ਕੇਅਰ ਹਸਪਤਾਲ ਵਿੱਚ ਕੰਮ (ਮੋਗਾ )ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਰਮਨਦੀਪ ਵੀ ਨਰਸ ਦਾ ਕੰਮ ਹੀ ਕਰਦੀ ਸੀ। ਮਨਪ੍ਰੀਤ ਦਾ ਪਹਿਲਾ ਰਮਨਦੀਪ ਨਾਲ ਅਫੇਅਰ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਹਮਨਦੀਪ ਤੇ ਮੁਕੇਸ਼ ਦਾ ਅਫੇਅਰ ਸੀ। ਜਿਸ ਤੋਂ ਕੁਝ ਦਿਨ ਬਾਅਦ ਮੁਕੇਸ਼ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਦੌਰਾਨ ਹੀ ਮਨਪ੍ਰੀਤ ਨੇ ਆਪਣੇ ਚਾਚੇ ਦੇ ਮੁੰਡੇ ਸਤਨਾਮ ਸਿੰਘ ਨੂੰ ਫੋਨ ਕੀਤਾ ਪਰ ਉਸ ਨੇ ਕਿਹਾ ਘਰ ਜਾ ਰਿਹਾ ਹੈ, ਇਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਹੈ ।

ਇਸ ਤੋਂ ਬਾਅਦ ਉਸ ਨੇ ਇਸ ਬਾਰੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ । ਜਿਸ ਤੋਂ ਬਾਅਦ ਪੁਲਿਸ ਮਨਪ੍ਰੀਤ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ। ਉਸ ਦੌਰਾਨ ਹੀ ਉਹ ਕੰਗ ਸਾਬੂ ਕੋਲ ਗਿਆ ਪੁਲਿਸ ਨੇ ਜਦੋ ਸੰਪਰਕ ਕੀਤਾ ਤਾਂ ਪਤਾ ਲੱਗਾ ਉਸ ਦੀ ਲਾਸ਼ ਕੰਗ ਸਾਬੂ ਕੋਲ ਪਈ ਸੀ। ਜਿਸ ਦੇ ਦੋਵੇ ਹੱਥ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੋਇਆ ਸੀ। ਨਛੱਤਰ ਸਿੰਘ ਨੇ ਦੱਸਿਆ ਕਿ ਰਮਨਦੀਪ ਉਸ ਨਾਲ ਪਿਆਰ ਕਰਦੀ ਇਸ ਪਰ ਬਾਅਦ ਵਿੱਚ ਜਦੋ ਮੁਕੇਸ਼ ਨੇ ਉਸ ਨੂੰ ਫੋਨ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤਾ ਸੀ । ਇਸ ਵਿੱਚ ਰਮਨਦੀਪ ਦਾ ਚਚੇਰਾ ਭਰਾ ਤੇ ਚਾਚਾ ਵੀ ਸ਼ਾਮਿਲ ਸੀ।

ਇਨ੍ਹਾਂ ਧਮਕੀਆਂ ਤੋਂ ਡਰ ਕੇ ਮਨਪ੍ਰੀਤ ਨੇ ਕੰਮ ਛੱਡ ਦਿੱਤਾ ਤੇ ਉਹ ਜਲੰਧਰ ਪਟੇਲ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਥੇ ਕਿ ਰਮਨਦੀਪ ਵੀ ਕਰਦੀ ਸੀ ਪੁਲਿਸ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਤੇ ਹਮਨਦੀਪ 10 ਦਿਨਾਂ ਤੋਂ ਹਸਪਤਾਲ 'ਚੋ ਲਾਪਤਾ ਸੀ । ਹਸਪਤਾਲ ਸਟਾਫ ਨੇ ਕਿਹਾ ਕਿ ਨਾ ਇਹ ਉਹ ਛੁੱਟੀ 'ਤੇ ਸੀ ਹੁਣ ਪੁਲਿਸ ਨੂੰ ਮਨਪ੍ਰੀਤ ਦੀ ਲਾਸ਼ ਮਿਲੀ ਹੈ। ਪੋਸਟਮਾਰਟਮ ਵਿੱਚ ਖੁਲਾਸਾ ਹੋਇਆ ਹੈ ਕਿ ਮਨਪ੍ਰੀਤ ਦਾ 10 ਦਿਨ ਪਹਿਲਾ ਹੀ ਕਤਲ ਹੋ ਗਿਆ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।