ਸਾਬਕਾ ਫੋਜ਼ੀਆਂ ਨੇ PAP ਹਾਈਵੇਅ ਕੀਤਾ ਜਾਮ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ PAP ਵਿਖੇ ਸਾਬਕਾ ਫੋਜ਼ੀਆਂ ਨੇ ਪ੍ਰਸ਼ਾਸਨ ਖਿਲਾਫ ਰੋਸ਼ ਪ੍ਰਦਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਜੋਹਲ ਹਸਪਤਾਲ ਦੇ ਖ਼ਿਲਾਫ਼ ਇਹ ਪ੍ਰਦਸ਼ਨ ਕੀਤਾ ਗਿਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ। ਜਿਸ ਵਿੱਚ ਕੁਝ ਸਾਬਕਾ ਫੋਜ਼ੀ ਇਲਾਜ ਕਰਵਾਉਣ ਆਏ ਸੀ। ਉਸ ਦੌਰਾਨ ਉਨ੍ਹਾਂ ਨਾਲ ਬਹਿਸ ਕੀਤੀ ਗਈ ਸੀ।

https://www.youtube.com/watch?v=b_lLi5F2ASw

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦਾ ਇਕ ਸਾਥੀ ਰਿਟਾਇਰ ਇਲਾਜ ਲਈ ਹਸਪਤਾਲ ਦਾਖਿਲ ਹੋਇਆ ਸੀ ਤੇ ਉਸ ਨੂੰ ਖੂਨ ਦੀ ਜਰੂਰਤ ਸੀ। ਜਦੋ ਫੋਜੀ ਖੂਨ ਦੇਣ ਪਹੁੰਚੇ ਤਾਂ ਉਨ੍ਹਾਂ ਦੀ ਹਸਪਤਾਲ ਸਟਾਫ ਨਾਲ ਬਹਿਸ ਹੋ ਗਈ, ਜਿਸ ਦੌਰਾਨ ਕਾਫੀ ਕੁੱਟਮਾਰ ਵੀ ਕੀਤੀ ਗਈ।