ਟਿਊਨਿਸ , 27 ਜੂਨ ( NRI MEDIA )
ਹੁਣੇ ਹੁਣੇ ਇਕ ਤਾਜ਼ਾ ਖਬਰ ਆਈ ਹੈ ਟਿਊਨਿਸ ਤੋਂ ਜਿਥੇ ਇਕ ਆਤਮਘਾਤੀ ਬੰਬ ਹਮਲੇ ਦੇ ਵਿਚ ਕੇਂਦਰੀ ਟਿਊਨਿਸ ਵਿਚ ਘਟ ਤੋਂ ਘਟ ਦੋ ਲੋਕ ਜਖਮੀ ਹੋ ਗਏ ਹਨ , ਅਸਲ ਵਿਚ ਇਸ ਆਤਮਘਾਤੀ ਬੰਬ ਦਾ ਨਿਸ਼ਾਨਾ ਇਕ ਸੁਰੱਖਿਆ ਵਾਹਨ ਸੀ , ਵੀਰਵਾਰ ਸਵੇਰੇ ਟਿਊਨਿਸ ਦੀ ਰਾਜਧਾਨੀ ਦੇ ਵਿਚ ਧਮਾਕੇ ਦੀ ਅਵਾਜ ਸੁਣਾਈ ਦਿਤੀ।
ਇਹ ਧਮਾਕਾ ਟਿਊਨਿਸ ਦੇ ਮੁਖ ਚਾਰਲਸ ਦੇ ਚੌਕ ਵਿਚ ਹੋਇਆ , ਇਸ ਸਥਾਨ ਦੇ ਲਾਗੇ ਹੀ ਫ਼੍ਰੇਂਚ ਐਮਬੈਸੀ ਵਿਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਕਿਹਾ ਕਿ, ਉਸਨੇ ਪੁਲਿਸ ਦੀ ਇਕ ਕਾਰ ਵੇਖੀ ਜੋ ਕਿ ਧਮਾਕੇ ਕਾਰਨ ਨਸ਼ਟ ਹੋ ਗਈ ਸੀ ਪਰ ਉਨ੍ਹਾਂ ਨੇ ਕਿਸੇ ਵੀ ਜਖਮੀ ਆਦਮੀ ਨੂੰ ਨਹੀਂ ਵੇਖਿਆ।
ਹਾਲਾਂਕਿ ਉਸਨੂੰ ਇਹ ਹਮਲਾ ਕਿਸ ਤਰਾਂ ਹੋਇਆ ਇਹ ਵੀ ਪਤਾ ਨਹੀਂ ਸੀ ,ਘਟਨਾ ਦੇ ਇਸ ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਲਗਭਗ ਸਵੇਰੇ 10:45 ਦੇ ਕਰੀਬ ਵਾਪਰਿਆ।



