ਦੇਹ ਵਪਾਰ ਦਾ ਪਰਦਾਫਾਸ਼: ਗ੍ਰਾਹਕਾਂ ਸਮੇਤ ਕਈ ਕੁੜੀਆਂ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਸਪਾ ਸੈਂਟਰਾਂ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ 'ਚ ਪੁਲਿਸ ਨੇ ਦੋਵਾਂ ਸੈਂਟਰਾ ਦੇ ਮਾਲਕ ਸਮੇਤ ਬਾਹਰੋਂ ਲਿਆਂਦੀਆਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਸਪਾ ਸੈਂਟਰ ਦਾ ਮਾਲਕ ਸੰਜੇ ਹਿਸਾਰ ਬਾਹਰੋਂ ਕੁੜੀਆਂ ਲਿਆ ਕੇ ਸਪਾ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਕਰ ਰਿਹਾ ਸੀ ।ਸੂਚਨਾ ਮਿਲਦੇ ਹੀ ਪੁਲਿਸ ਵਲੋਂ 2 ਸਪਾ ਸੈਂਟਰਾਂ 'ਤੇ ਛਾਪਾ ਮਾਰਿਆ ਗਿਆ।

ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਾਦੇ ਕੱਪੜਿਆਂ 'ਚ ਇਕ ਵਿਅਕਤੀ ਨੂੰ ਜਾਅਲੀ ਗਾਹਕ ਬਣਾ ਕੇ 500 ਦੇ ਨੋਟਾਂ ਤੇ ਦਸਤਖਤ ਕਰਵਾ ਕੇ ਸਪਾ ਸੈਂਟਰ ਦੇ ਅੰਦਰ ਭੇਜ ਦਿੱਤਾ। ਮਾਲਕ ਨਾਲ ਗੱਲ ਕਰਕੇ ਪੈਸੇ ਦੇਣ ਤੋਂ ਬਾਅਦ ਫਰਜ਼ੀ ਗ੍ਰਾਹਕ ਨੇ ਕੁੜੀ ਨੂੰ ਸੰਭਾਲਣ ਦੀ ਗੱਲ ਕੀਤੀ ।ਕੁੜੀ ਨੂੰ ਸੰਭਾਲਣ 'ਤੇ ਉਸ ਨੇ ਮਿਸ ਕਾਲ ਦੇ ਕੇ ਟੀਮ ਨੂੰ ਇਸ਼ਾਰਾ ਕੀਤਾ ।ਇਸ ਤੋਂ ਬਾਅਦ ਪੁਲਿਸ ਟੀਮ ਨੇ ਸਪਾ ਸੈਂਟਰ 'ਚ ਛਾਪਾ ਮਾਰਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।