ਬਰੇਲੀ (ਪਾਇਲ): ਛੱਠ ਤਿਉਹਾਰ ਮਨਾਉਣ ਤੋਂ ਬਾਅਦ ਬਿਹਾਰ ਤੋਂ ਆਪਣੇ ਪਰਿਵਾਰ ਨਾਲ ਵਾਪਸ ਆ ਰਹੇ ਇੱਕ ਡਾਕਟਰ ਦੀ ਕਾਰ ਬਰੇਲੀ-ਦਿੱਲੀ ਹਾਈਵੇਅ 'ਤੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਾਕਟਰ ਦੀ ਪਤਨੀ ਦੀ ਮੌਤ ਹੋ ਗਈ, ਜਦ ਕਿ ਉਸਦੇ ਮਾਤਾ-ਪਿਤਾ ਅਤੇ ਧੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਿਕ ਬਿਹਾਰ ਦੇ ਸ਼ੇਖਪੁਰਾ ਦਾ ਰਹਿਣ ਵਾਲਾ ਰਾਕੇਸ਼ ਰਾਜਸ਼੍ਰੀ ਮੈਡੀਕਲ ਕਾਲਜ ਵਿੱਚ ਡਾਕਟਰ ਹੈ। ਉਹ ਆਪਣੀ ਪਤਨੀ, ਧੀ ਅਤੇ ਮਾਪਿਆਂ ਨਾਲ ਛੱਠ ਤਿਉਹਾਰ ਮਨਾਉਣ ਲਈ ਘਰ ਗਿਆ ਸੀ। ਉਹ ਐਤਵਾਰ ਰਾਤ ਨੂੰ ਬਰੇਲੀ ਵਾਪਸ ਆ ਰਿਹਾ ਸੀ। ਦੱਸ ਦਇਏ ਕਿ ਸਵੇਰੇ ਹਾਈਵੇਅ 'ਤੇ ਪਿੰਡ ਆਲਮਪੁਰ ਨੇੜੇ ਉਸ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਸਾਹਮਣੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਉਸਦੀ ਪਤਨੀ ਰਸ਼ਮੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਿਸ ਦੌਰਾਨ ਪਿਛਲੀ ਸੀਟ 'ਤੇ ਬੈਠੇ ਮਾਤਾ-ਪਿਤਾ ਅਤੇ ਧੀ ਵੀ ਜ਼ਖਮੀ ਹੋ ਗਏ। ਇਸ ਮੌਕੇ ਇੰਸਪੈਕਟਰ ਚੰਦਰ ਪ੍ਰਕਾਸ਼ ਸ਼ੁਕਲਾ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।



