Moosewala Murder Case ‘ਚ Ankit ਤੇ Sachin ਦਾ ਵਧਿਆ ਰਿਮਾਂਡ | Nri Post

by jaskamal

ਨਿਊਜ਼ ਡੈਸਕ : ਸਿੱਧੂ ਮੂਸੇਵਾਲਾ ਕਤਲਕਾਂਡ 'ਚ ਦਿੱਲੀ ਤੋਂ ਲਿਆਂਦੇ Ankit Sersa ਤੇ Sachin Chaudhary ਦੀ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਕਰਾਉਣ ਤੋਂ ਬਾਅਦ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਦਾ 5 ਦਿਨ ਦਾ ਰਿਮਾਂਡ ਵਧਾ ਦਿੱਤਾ। ਮਾਨਸਾ ਦੇ ਸੀਨੀਅਰ ਕਪਤਾਨ ਪੁਲਸ ਗੌਰਵ ਤੂਰਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 28 ਜੁਲਾਈ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਨੂੰ ਮਾਨਸਾ ਦੇ CIA ਪੁਲਸ ਸਟੇਸ਼ਨ ਵਿਖੇ ਹੀ ਰੱਖਿਆ ਜਾਵੇਗਾ।

ਇਸ ਤੋਂ ਪਹਿਲਾਂ Sidhu Moosewala Murder Case 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਪੰਜਾਬ ਪੁਲਸ ਨੂੰ ਸਭ ਤੋਂ ਛੋਟੀ ਉਮਰ ਦੇ ਸ਼ੂਟਰ Ankit Sersa (19) ਤੇ ਸ਼ੂਟਰ Sachin Chaudhary ਉਰਫ ਸਚਿਨ ਭਵਾਨੀ ਦਾ ਟ੍ਰਾਂਜ਼ਿਟ ਰਿਮਾਂਡ ਦੇਣ ਮਗਰੋਂ ਮਾਨਸਾ ਲਿਆਂਦਾ ਗਿਆ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੇਸ਼ੱਕ ਪੁਲਸ ਵੱਲੋਂ ਉਨ੍ਹਾਂ ਤੋਂ ਕਾਫ਼ੀ ਪੁੱਛਗਿੱਛ ਕੀਤੀ ਗਈ ਹੈ ਪਰ ਪੁਲਸ ਉਨ੍ਹਾਂ ਤੋਂ ਹੋਰ ਵੀ ਬਹੁਤ ਸਾਰੇ ਸਵਾਲ ਪੁੱਛਣ ਦੀ ਅਜੇ ਝਾਕ ਰੱਖਦੀ ਹੈ।

More News

NRI Post
..
NRI Post
..
NRI Post
..