ਅਲਬਰਟਾ ਸੂਬੇ ਵਿੱਚ ਬਹੁਤ ਠੰਢੇ ਮੌਸਮ ਦਾ ਅਲਰਟ ਜਾਰੀ

by mediateam

ਅਲਬਰਟਾ , 25 ਫਰਵਰੀ ( NRI MEDIA )

ਸਰਦੀਆਂ ਦਾ ਮੌਸਮ ਜਾਂਦੇ ਜਾਂਦੇ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਵਾਰ ਫਿਰ ਮੌਸਮ ਆਪਣੀ ਕਰਵਟ ਬਦਲ ਸਕਦਾ ਹੈ , ਮੌਸਮ ਵਿਭਾਗ ਵੱਲੋਂ ਅਲਬਰਟਾ ਵਿੱਚ ਬਹੁਤ ਠੰਢੇ ਮੌਸਮ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ , ਮੌਸਮ ਦੀ ਚਿਤਾਵਨੀ ਉੱਚ ਇਲਾਕੇ ਫੋਰਟ ਚੀਪਵੇਅਨ ਦੇ ਉੱਤਰ ਵਿੱਚ ਮੈਡੀਸਨ ਹੱਟ ਅਤੇ ਬਰੂਕਸ ਵੱਲ ਲਾਗੂ ਹੁੰਦੀ ਹੈ , ਇਸ ਦੇ ਨਾਲ ਹੀ ਐਡਮੈਂਟਨ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ |


ਸਭ ਤੋਂ ਠੰਡਾ ਤਾਪਮਾਨ ਲਗਭਗ -40 ਸੈਲਸੀਅਸ ਦੇ ਨੇੜੇ ਰਹੇਗਾ , ਮੌਸਮ ਏਜੰਸੀ  ਨੇ ਕਿਹਾ ਕਿ ਅਲਬਰਟਾ ਵਿੱਚ ਵਗਣ ਵਾਲੀ ਆਰਕਟਿਕ ਦੀ ਠੰਡੀ ਹਵਾ ਜਨਸੰਖਿਆ ਲਈ ਬਹੁਤ ਮਾੜੇ ਹਾਲਾਤ ਪੈਦਾ ਕਰ ਸਕਦੀ ਹੈ ,ਬਹੁਤ ਠੰਢ ਤੋਂ ਬਾਅਦ ਬੁੱਧਵਾਰ ਦੁਪਹਿਰ ਤੱਕ ਇਸ ਠੰਡੇ ਮੌਸਮ ਤੋਂ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ |

ਐਨਵਾਇਰਮੈਂਟ ਕੈਨੇਡਾ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕ ਜ਼ਿਆਦਾ ਕਪੜੇ ਪਹਿਨ ਕੇ ਹੀ ਘਰੋਂ ਬਾਹਰ ਆਉਣ , ਇਸਦੇ ਨਾਲ ਹੀ ਡ੍ਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਵੀ ਖਾਸ ਹਿਦਾਤਿਆ ਜਾਰੀ ਕੀਤੀਆਂ ਗਈਆਂ ਹਨ, ਐਨਵਾਇਰਮੈਂਟ ਕੈਨੇਡਾ ਵਲੋਂ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਜਾਰੀ ਕੀਤੀ ਗਈ ਹੈ |

ਕਿਰਪਾ ਕਰਕੇ ਵਾਤਾਵਰਨ ਕੈਨਡਾ ਦੁਆਰਾ ਜਾਰੀ ਚਿਤਾਵਨੀਆਂ ਅਤੇ ਅਨੁਮਾਨਾਂ ਦੀ ਨਿਗਰਾਨੀ ਕਰਨਾ ਜਾਰੀ ਰੱਖੋ. ਗੰਭੀਰ ਮੌਸਮ ਦੀ ਰਿਪੋਰਟ ਕਰਨ ਲਈ, [email protected] ਤੇ ਈਮੇਲ ਭੇਜੋ ਜਾਂ #ABStorm ਦੀ ਵਰਤੋਂ ਕਰਕੇ ਰਿਪੋਰਟਾਂ ਨੂੰ ਟਵਿੱਟਰ ਤੇ ਭੇਜੋ |