ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਸਸਕਾਰ ਕਰਨ ਤੋਂ ਪਰਿਵਾਰ ਨੇ ਕੀਤਾ ਇਨਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਅਦਬੀ ਮਾਮਲੇ 'ਚ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਬੀਤੀ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਪਰਿਵਾਰਿਕ ਮੈਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਤੇ ਇਸ ਘਟਨਾ ਨਾਲ ਇਲਾਕੇ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਅੱਜ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਨ੍ਹਾਂ ਵਲੋਂ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਪ੍ਰਦੀਪ ਸਿੰਘ ਦੀ ਦੇਹ ਨੂੰ ਕੋਟਕਪੁਰਾ 'ਵਿਚ ਚਰਚਾ ਘਰ 'ਚ ਰੱਖਿਆ ਗਿਆ ਹੈ ।ਇਸ ਮੌਕੇ 'ਤੇ 45 ਮੈਬਰੀ ਕਮੇਟੀ ਦੇ ਮੈਬਰ ਨੇ ਦੱਸਿਆ ਕਿ ਪ੍ਰਦੀਪ ਤੇ ਜੋ ਬੇਅਦਬੀ ਦੇ ਦੋਸ਼ ਹਨ ਉਹ ਝੂਠੇ ਹਨ ਕਿਉਕਿ ਇਨ੍ਹਾਂ ਨੇ ਖੁਦ ਮਾਨਯੋਗ ਅਦਾਲਤ ਜਾ ਕੇ ਅਪੀਲ ਕੀਤੀ ਸੀ ਕਿ ਜੇਕਰ ਅਸਲ 'ਚ ਇਹ ਲੱਗਦਾ ਹੈ ਕਿ ਅਸੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਸਾਡੀ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਜਾਵੇ। ਉਸ ਤੋਂ ਬਾਅਦ ਇਕ ਜਾਂਚ ਟੀਮ ਵਲੋਂ ਟੈਸਟ ਵੀ ਕੀਤੇ ਗਏ ਹਨ। ਜਿਸ 'ਚ ਕੁਝ ਵੀ ਨਹੀਂ ਆਇਆ ਸੀ। ਪੁਲਿਸ ਵਲੋਂ ਫਰਜ਼ੀ ਪਰਚੇ ਦਰਜ ਕਰਨ ਦੀ ਜਾਂਚ ਕੀਤੀ ਜਾਵੇ ।

More News

NRI Post
..
NRI Post
..
NRI Post
..