ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਤਾਰਿਕ ਸ਼ਾਹ ਨਹੀਂ ਰਹੇ

by vikramsehajpal

ਮੁੰਬਈ,(ਦੇਵ ਇੰਦਰਜੀਤ) : ਤਾਰਿਕ ਸ਼ਾਹ ਮਸ਼ਹੂਰ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਟੀ.ਵੀ. ਸੀਰੀਅਲ ‘ਕੜਵਾ ਸੱਚ’ ਅਤੇ ਫ਼ਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਬਤੌਰ ਅਦਾਕਾਰਾ ਹੀ ਨਹੀਂ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਨੇ ਫ਼ਿਲਮ ‘ਜਨਮ ਕੁੰਡਲੀ’, ‘ਬਹਾਰ ਆਣੇ ਤੱਕ’ ਅਤੇ ‘ਕੜਵਾ ਸੱਚ’ ’ਚ ਕੰਮ ਕੀਤਾ ਸੀ।ਤਾਰਿਕ ਸ਼ਾਹ ਨੇ ਫ਼ਿਲਮ ‘ਬਹਾਰ ਆਣੇ ਤੱਕ’, ‘ਮੁੰਬਈ ਸੈਂਟਰਲ’,‘ਅਹਿਸਾਸ’, ‘ਗੁੰਮਨਾਮ ਹੈ ਕੋਈ’ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਜਾਣਕਾਰੀ ਮੁਤਾਬਕ ਤਾਰਿਕ ਨੇ ਮੁੰਬਈ ਦੇ ਇਕ ਹਸਪਤਾਲ ’ਚ ਆਖਿਰੀ ਸਾਹ ਲਿਆ।ਤਾਰਿਕ ਸ਼ਾਹ ਬੀਤੇ ਦੋ ਸਾਲ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉੱਧਰ ਕੁਝ ਸਮੇਂ ਤੋਂ ਹੀ ਡਾਇਲਸਿਸ ’ਤੇ ਵੀ ਸਨ।