ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਵੱਧੀਆ ਮੁਸ਼ਕਿਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਕਪਿਲ ਆਪਣੀ ਪੂਰੀ ਟੀਮ ਨਾਲ ਕੈਨੇਡਾ ਦੇ ਦੌਰੇ 'ਤੇ ਹਨ। ਕਪਿਲ ਆਪਣੇ ਸਾਥੀਆਂ ਦੇ ਨਾਲ ਉੱਥੇ ਪਰਫਾਰਮ ਕਰਨ ਗਏ ਹਨ। ਇਸ ਦੌਰਾਨ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਉੱਤਰੀ ਅਮਰੀਕਾ 'ਚ ਇਕਰਾਰਨਾਮੇ ਦੀ ਉਲੰਘਣਾ ਨੂੰ ਲੈ ਕੇ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਮੌਜੂਦਾ ਦੌਰੇ ਦਾ ਨਹੀਂ ਹੈ ਸਗੋਂ 7 ਸਾਲ ਪੁਰਾਣਾ ਹੈ।

ਅਮਰੀਕਾ 'ਚ ਸ਼ੋਅ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਤਲੀ ਦੇ ਅਨੁਸਾਰ, ਮਾਮਲਾ ਛੇ ਸ਼ੋਅ ਨਾਲ ਸਬੰਧਤ ਹੈ ਜਿਨ੍ਹਾਂ ਲਈ ਕਪਿਲ ਸ਼ਰਮਾ ਨੂੰ 2015'ਚ ਉੱਤਰੀ ਅਮਰੀਕਾ 'ਚ ਸਾਈਨ ਕੀਤਾ ਗਿਆ ਸੀ ਤੇ ਭੁਗਤਾਨ ਕੀਤਾ ਗਿਆ ਸੀ। ਜੇਤਲੀ ਨੇ ਦੋਸ਼ ਲਾਇਆ ਹੈ ਕਿ ਅਭਿਨੇਤਾ ਨੇ ਉਨ੍ਹਾਂ ਛੇ ਸ਼ਹਿਰਾਂ 'ਚੋਂ ਇੱਕ ਵਿੱਚ ਵੀ ਪ੍ਰਦਰਸ਼ਨ ਨਹੀਂ ਕੀਤਾ।

ਕਾਮੇਡੀਅਨ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਦਾ ਭੁਗਤਾਨ ਕਰੇਗਾ, ਪਰ ਕਪਿਲ ਨੇ ਅਜਿਹਾ ਵੀ ਨਹੀਂ ਕੀਤਾ। ਪਰ ਨਾ ਤਾਂ ਉਸਨੇ ਪ੍ਰਦਰਸ਼ਨ ਕੀਤਾ ਤੇ ਨਾ ਹੀ ਉਸਨੇ ਕਿਸੇ ਗੱਲ ਦਾ ਜਵਾਬ ਦਿੱਤਾ। ਕੋਰਟ 'ਚ ਜਾਣ ਤੋਂ ਪਹਿਲਾਂ ਅਸੀਂ ਕਈ ਵਾਰ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕੀ। ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਹੁਣ ਤੱਕ ਇਸ ਮਾਮਲੇ 'ਚ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।