ਮਸ਼ਹੂਰ ਫੈਸ਼ਨ ਡਿਜ਼ਾਈਨਰ ਵੈਲੇਨਟੀਨੋ ਦਾ 93 ਸਾਲ ਦੀ ਉਮਰ ‘ਚ ਦੇਹਾਂਤ

by nripost

ਰੋਮ (ਨੇਹਾ): ਉੱਘੇ ਇਤਾਲਵੀ ਫੈਸ਼ਨ ਡਿਜ਼ਾਈਨਰ ਵੈਲੇਨਟੀਨੋ ਗਾਰਾਵਾਨੀ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਫਾਊਂਡੇਸ਼ਨ ਨੇ ਅੱਜ ਨਸ਼ਰ ਕੀਤੀ ਹੈ। 93 ਸਾਲਾ ਵੈਲੇਨਟੀਨੋ ਨੇ 2008 ਵਿੱਚ ਫੈਸ਼ਨ ਜਗਤ ਨਾਲ ਸਬੰਧਤ ਕੰਮ ਕਰਨਾ ਛੱਡ ਦਿੱਤਾ ਸੀ।

ਇਸ ਨਾਮੀ ਬ੍ਰਾਂਡ ਦੇ ਸੰਸਥਾਪਕ ਵੈਲੇਨਟੀਨੋ ਨੇ ਉਚਾਈਆਂ ਨੂੰ ਛੂਹਦਿਆਂ ਵਪਾਰਕ ਸਾਮਰਾਜ ਬਣਾਇਆ ਅਤੇ ਫੈਸ਼ਨ ਦੀ ਦੁਨੀਆ ਵਿੱਚ ਇੱਕ ਨਵਾਂ ਰੰਗ ਪੇਸ਼ ਕੀਤਾ ਜਿਸ ਨੂੰ ਵੈਲੇਨਟੀਨੋ ਰੈੱਡ ਕਿਹਾ ਜਾਂਦਾ ਹੈ।

ਉਨ੍ਹਾਂ ਦੀ ਫਾਊਂਡੇਸ਼ਨ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਕਿਹਾ, ‘ਵੈਲੇਨਟੀਨੋ ਗਾਰਾਵਾਨੀ ਦਾ ਅੱਜ ਉਨ੍ਹਾਂ ਦੇ ਰੋਮ ਦੇ ਨਿਵਾਸ ਸਥਾਨ ’ਤੇ ਦੇਹਾਂਤ ਹੋ ਗਿਆ। ਉਨ੍ਹਾਂ ਸਬੰਧੀ ਅੰਤਿਮ ਰਸਮਾਂ 23 ਜਨਵਰੀ ਨੂੰ ਰੋਮ ਵਿੱਚ ਨਿਭਾਈਆਂ ਜਾਣਗੀਆਂ।

More News

NRI Post
..
NRI Post
..
NRI Post
..