ਅੰਮ੍ਰਿਤਸਰ (ਰਾਘਵ): ਪੰਜਾਬੀ ਇੰਡਸਟਰੀ ’ਤੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਆਪਣੇ ਗੀਤਾਂ ਨਾਲ ਦੇਸ਼-ਵਿਦੇਸ਼ ’ਚ ਖੂਬ ਨਾਂ ਬਣਾਇਆ ਹੈ। ਹਾਲ ਹੀ 'ਚ ਜੈਜ਼ੀ ਬੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਜੈਜ਼ੀ ਬੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਸਾਥੀ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਗਾਇਕ ਜੈਜ਼ੀ ਬੀ ਨੇ ਗੁਰੂ ਘਰ 'ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਵੀ ਕੀਤਾ।



