ਸਿੱਧੂ ਮੂਸੇਵਾਲਾ ਘਰ ਰੁਕੇ ਮਸ਼ਹੂਰ ਗਾਇਕ ਗੁਰਦਾਸ ਮਾਨ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਬੀਤੀ ਦਿਨੀਂ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਇੱਥੇ ਉਨ੍ਹਾਂ ਨੇ ਸਿੱਧੂ ਦੀ ਮਾਤਾ ਤੇ ਪਿਤਾ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਨਾਲ ਸਮਾਂ ਬਿਤਾਇਆ। ਗੁਰਦਾਸ ਮਾਨ ਚਾਹੇ ਸਿੱਧੂ ਤੋਂ ਕਾਫੀ ਵੱਡੇ ਹਨ ਪਰ ਉਨ੍ਹਾਂ ਨੇ ਸਿੱਧੂ ਨੇ ਮਾਪਿਆਂ ਨੂੰ ਮਿਲ ਕੇ ਦੁੱਖ ਜ਼ਰੂਰ ਘੱਟ ਕੀਤਾ।

ਇਸ ਦੌਰਾਨ ਗੁਰਦਾਸ ਮਾਨ ਸਿੱਧੂ ਦੀ ਤਸਵੀਰ ਦੇਖ ਕਾਫੀ ਭਾਵੁਕ ਹੋ ਗਏ ।ਪਹਿਲਾਂ ਉਨ੍ਹਾਂ ਨੇ ਫੋਟੋ ਨੂੰ ਨਮਸਕਾਰ ਕੀਤਾ ਤੇ ਫਿਰ ਉਸ ਨੂੰ ਜੱਫੀ ਪਾਈ, ਗੁਰਦਾਸ ਮਾਨ ਨੇ ਕਿਚਨ 'ਚ ਭੁੰਜੇ ਬੈਠ ਕੇ ਪਰਿਵਾਰ ਨਾਲ ਖਾਣਾ ਖਾਧਾ। ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ।