ਆਰਥਿਕ ਪ੍ਰੇਸ਼ਾਨੀ ਕਾਰਣ ਖੇਤ ਮਜਦੁੂਰ ਨੇ ਕੀਤੀ ਆਤਮ ਹੱਤਿਆ

by vikramsehajpal

ਸਰਦੂਲਗੜ੍ਹ (ਐਨ ਆਰ ਆਈ ਮੀਡਿਆ) : ਪਿੰਡ ਮੀਰਪੁਰ ਖੁਰਦ ਦੀ ਢਾਣੀ ਫੁੂਸਮੰਡੀ ਨਿਵਾਸੀ ਖੇਤ ਮਜਦੂਰ ਉਗਰ ਸਿੰਘ (45) ਪੁੱਤਰ ਕਰਮ ਸਿੰਘ ਵਲੋਂ ਆਰਥਿਕ ਤੇ ਘਰੇੇਲੂ ਪ੍ਰੇਸ਼ਾਨੀ ਕਾਰਣ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਮਿ੍ਰਤਕ ਦੀ ਪਤਨੀ ਗੁਰਮੀਤ ਕੋਰ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹਨਾ ਦੇ ਉਸਦਾ ਪਤੀ ਉਗਰ ਸਿੰਘ ਦਿਹਾੜੀ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਸਾਡੀ ਇੱਕ ਲੜਕੀ ਗਲੇ ਦੀ ਬਿਮਾਰੀ ਤੋਂ ਪੀੜਤ ਹੈ। ਪਿਛਲੇ ਸਮੇਂ ਤੋਂ ਦਿਹਾੜੀ ਨਾ ਮਿਲਣ ਅਤੇ ਲੜਕੀ ਦੀ ਬਿਮਾਰੀ ਕਾਰਣ ਉਗਰ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਇਸੇ ਪ੍ਰੇਸ਼ਾਨੀ ਕਾਰਣ ਉਸਨੇ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਮਜ਼ਦੂਰ ਉਗਰ ਸਿੰਘ ਦੇ ਪਰਿਵਾਰ ਤੇ ਲੈਣ ਦੇਣ ਦਾ ਤਕਰੀਬਨ ਤਿੰਨ ਲੱਖ ਦਾ ਕਰਜਾ ਸੀ ਅਤੇ ਘਰ ਵਿੱਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ। ਉਨਾਂ ਸਰਕਾਰ ਤੋਂ ਮੰਗ ਕਰਦਿਆ ਕਿਹਾ ਮਜਦੁੂਰ ਪਰਿਵਾਰ ਦੀ ਤਰੁੰਤ ਆਰਥਿਕ ਸਹਾਇਤਾ ਕਰਕੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਸਬੰਧੀ ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਮਿ੍ਰਤਕ ਦੀ ਪਤਨੀ ਦੇ ਬਿਆਨ ਦੇ ਅਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।