ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਦੇ ਸਰਹੱਦੀ ਪਿੰਡ ਸ਼ੁਕਰ ਚੱਕ ਦੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ 40 ਸਾਲਾਂ ਸੁਖਰਾਜ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਹੈ। ਮ੍ਰਿਤਕ ਦੇ ਸਿਰ ਤੇ ਬੈਂਕ ਅਤੇ ਆੜ੍ਹਤੀ ਦਾ ਕੁੱਲ ਮਿਲਾ ਕੇ 43 ਲੱਖ ਦਾ ਕਰਜ਼ਾ ਸੀ।


