ਮੋਗਾ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਦੀ ਮੌਤ

by nripost

ਮੋਗਾ (ਨੇਹਾ): ਮੋਗਾ ਦੇ ਕਸਬਾ ਕੋਟ ਈਸੇ ਖਾਂ 'ਚ ਬੀਤੀ ਦੇਰ ਰਾਤ ਆਏ ਮੀਂਹ ਅਤੇ ਹਨ੍ਹੇਰੀ ਦੌਰਾਨ ਡਿੱਗੀ ਅਸਮਾਨੀ ਬਿਜਲੀ ਨਾਲ ਇਕ ਕਿਸਾਨ ਦੀ ਦੁੱਖਦਾਈ ਮੌਤ ਦਾ ਪਤਾ ਲੱਗਾ ਹੈ।

ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਕਿਸਾਨ ਚੰਨ ਸਿੰਘ ਵਾਸੀ ਦੌਲੇਵਾਲਾ ਮਾਇਰ ਉਮਰ 42 ਸਾਲ ਤੇ ਉਸ ਵਕਤ ਅਸਮਾਨੀ ਬਿਜਲੀ ਆਣ ਡਿੱਗੀ ਜਦ ਉਹ ਦੇਰ ਰਾਤ ਖੇਤ ਵਿਚ ਕੰਮ ਕਰ ਰਿਹਾ ਸੀ। ਮ੍ਰਿਤਕ ਕਿਸਾਨ ਆਪਣੇ ਪਿਛੇ ਦੋ ਬੇਟੀਆਂ ਅਤੇ ਦੋ ਬੇਟੇ ਛੱਡ ਗਿਆ। ਇਸ ਹੋਈ ਅਣਹੋਣੀ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।