ਫ਼ਸਲ ਦੇ ਪੈਸੇ ਲੈਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਸਾਹਿਬ ਵਿਖੇ ਅਨਾਜ ਮੰਡੀ ਨੇੜੇ ਹੀ ਆਪਣੀ ਵੇਚੀ ਫ਼ਸਲ ਦੇ ਪੈਸੇ ਲੈਣ ਜਾ ਰਹੇ ਗਰੀਬ ਕਿਸਾਨ ਗਿਆਨ ਚੰਦ ਵਾਸੀ ਪਿੰਡ ਚੱਕੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਿਆਨ ਚੰਦ ਸਥਾਨਕ ਰਾਹੋਂ ਰੋਡ ’ਤੇ ਚਾਹ ਦੀ ਦੁਕਾਨ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਪਿੰਡ ਵਿਚ ਕਰੀਬ 1 ਏਕੜ ਜ਼ਮੀਨ ਚਕੌਤੇ ’ਤੇ ਲੈ ਕੇ ਖੇਤੀ ਵੀ ਕਰਦਾ ਸੀ। ਕੁੱਝ ਫ਼ਸਲ ਉਸਨੇ ਆਪਣੇ ਘਰ ਪਰਿਵਾਰ ਲਈ ਰੱਖ ਲਈ ਅਤੇ ਕੁੱਝ ਉਸਨੇ ਮੰਡੀ ਵੇਚ ਦਿੱਤੀ।

ਗਿਆਨ ਚੰਦ ਆਪਣੇ ਪੁੱਤਰ ਵਿਜੈ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੱਕੀ ਤੋਂ ਮਾਛੀਵਾੜਾ ਅਨਾਜ ਮੰਡੀ 'ਚ ਆੜ੍ਹਤੀ ਤੋਂ ਵੇਚੀ ਫ਼ਸਲ ਦੇ ਪੈਸੇ ਲੈਣ ਆ ਰਿਹਾ ਸੀ ਕਿ ਰਸਤੇ ਵਿਚ ਹੀ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਵਿਜੈ ਤਾਂ ਸੜਕ ਕੰਢੇ ਡਿਗ ਗਿਆ ਪਰ ਗਿਆਨ ਚੰਦ ਨੂੰ ਟਰੱਕ ਕੁਚਲਦਾ ਹੋਇਆ ਲੰਘ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..